ਮਜੀਠਾ: ਪਿੰਡ ਜਹਾਂਗੀਰ ਵਿੱਚ ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਕਬੱਡੀ ਅਤੇ ਵਾਲੀਵਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਕਾਰਗਿਲ ਸ਼ਹੀਦ ਅਜੈਬ ਸਿੰਘ ਤੇ ਸ਼ਹੀਦ ਜਸਪਾਲ ਸਿੰਘ ਸਪੋਰਟਸ ਕਲੱਬ ਵੱਲੋਂ ਸ਼ੁਰੂ ਕਰਵਾਏ ਗਏ ਇਸ ਦੋ ਦਿਨਾਂ ਓਪਨ ਕਬੱਡੀ ਅਤੇ ਵਾਲੀਵਾਲ ਟੂਰਨਾਮੈਂਟ ਵਿੱਚ ਪਿੰਡ ਜਹਾਂਗੀਰ ਕਾਲੋਨੀ ਦੀ ਟੀਮ ਨੇ ਖੰਨਾ ਦੀ ਟੀਮ ਨੂੰ ਹਰਾਇਆ, ਜਦਕਿ ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਮਾਲਵਾ ਸਪੋਰਟਸ ਕਲੱਬ ਲੁਧਿਆਣਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਲੜਕਿਆਂ ਦੇ ਕਬੱਡੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਗਵਾਨਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਸ਼ਹੀਦ ਅਜੈਬ ਸਿੰਘ ਦੇ ਪੁੱਤਰ ਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਦੇ ਭਤੀਜੇ ਅੰਮ੍ਰਿਤਪਾਲ ਸਿੰਘ ਨੇ ਇਨਾਮ ਵੰਡੇ। -ਨਿੱਜੀ ਪੱਤਰ ਪ੍ਰੇਰਕ