ਤਰਨ ਤਾਰਨ: ਜ਼ਿਲ੍ਹਾ ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ| ਮੁਲਜ਼ਮਾਂ ਵਿੱਚ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਸੁਖਵਿੰਦਰ ਸਿੰਘ ਸੁੱਖਾ, ਝਾਮਕੇ ਖੁਰਦ ਦੇ ਵਾਸੀ ਜੋਧਾ ਸਿੰਘ ਅਤੇ ਭੈਣੀ ਸਿੱਧਵਾਂ ਵਾਸੀ ਪਰਮਜੀਤ ਸਿੰਘ ਦੇ ਨਾਂ ਸ਼ਾਮਲ ਹਨ| ਜਾਣਕਾਰੀ ਅਨੁਸਾਰ ਝਬਾਲ ਪੁਲੀਸ ਦੇ ਅਧਿਕਾਰੀ ਏਐੱਸਆਈ ਅਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਉਸ ਦੇ ਘਰ ਛਾਪਾ ਮਾਰ ਕੇ ਇੱਕ ਚਾਲੂ ਭੱਠੀ ਤੇ 15 ਕਿਲੋਗਰਾਮ ਲਾਹਣ ਸਮੇਤ ਉਸ ਨੂੰ ਕਾਬੂ ਕੀਤਾ ਜਦਕਿ ਸਰਹਾਲੀ ਪੁਲੀਸ ਦੇ ਅਧਿਕਾਰੀ ਏਐੱਸਆਈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਸੁਖਵਿੰਦਰ ਸਿੰਘ ਨੂੰ ਉਸਦੇ ਘਰੋਂ 110 ਲਾਹਣ ਸਮੇਤ ਕਾਬੂ ਕੀਤਾ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਪਰਮਜੀਤ ਸਿੰਘ ਦੇ ਘਰੋਂ ਸੱਤ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਉਸ ਨੂੰ ਕਾਬੂ ਕੀਤਾ| ਪੁਲੀਸ ਨੇ ਮੁਲਜ਼ਮਾਂ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕਰ ਲਏ ਹਨ| -ਪੱਤਰ ਪ੍ਰੇਰਕ