ਅੰਮ੍ਰਿਤਸਰ: ਕਰੋਨਾ ਮਹਾਂਮਾਰੀ ਦੇ ਚਲਦਿਆਂ ਅੱਜ ਜ਼ਿਲੇ ਵਿਚ 40 ਹੋਰ ਨਵੇਂ ਕਰੋਨਾ ਪਾਜੀਟਿਵ ਕੇਸ ਆਏ ਹਨ। ਇਸ ਦੌਰਾਨ ਕਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ 73 ਸਾਲਾਂ ਦੇ ਸ਼ਿਵਰਾਮ ਵਾਸੀ ਨਵੀਂ ਆਬਾਦੀ ਵੇਰਕਾ ਦੀ ਮੌਤ ਹੋਈ ਹੈ। -ਟਨਸ
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਵਿਚ ਅੱਜ 20 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦੋਂਕਿ 3 ਮਰੀਜ਼ਾਂ ਦੀ ਮੌਤ ਹੋ ਗਈ। -ਪਪ
ਜਲੰਧਰ: ਜ਼ਿਲ੍ਹੇ ਵਿਚ ਅੱਜ ਕਰੋਨਾ ਨਾਲ ਇਕ ਮੌਤ ਹੋ ਗਈ ਹੈ ਜਦਕਿ 59 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ 625 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19612 ਤੱਕ ਜਾ ਪਹੁੰਚੀ ਹੈ।
-ਨਪਪ