ਤਰਨ ਤਾਰਨ: ਸਰਹਾਲੀ ਅਤੇ ਝਬਾਲ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 90 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਸਰਹਾਲੀ ਪੁਲੀਸ ਦੇ ਅਧਿਕਾਰੀ ਏਐੱਸਆਈ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਸੋਹਾਵਾ ਪਿੰਡ ਦੇ ਮੋੜ ਤੋਂ ਸਰਹਾਲੀ ਵਾਸੀ ਕੰਵਰਜੀਤ ਸਿੰਘ ਕੋਲੋਂ 55 ਗਰਾਮ ਹੈਰੋਇਨ ਬਰਾਮਦ ਕੀਤੀ| ਝਬਾਲ ਪੁਲੀਸ ਨੇ ਅੰਮ੍ਰਿਤਸਰ ਵਾਸੀ ਬਲਵਿੰਦਰ ਸਿੰਘ ਅਤੇ ਮੰਨਣ ਪਿੰਡ ਦੇ ਵਾਸੀ ਨਿਸ਼ਾਨ ਸਿੰਘ ਨੂੰ 35 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਤਿੰਨਾਂ ਖ਼ਿਲਾਫ਼ ਮਾਮਲੇ ਦਰਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ