ਰਾਜਨ ਮਾਨ
ਮਜੀਠਾ, 1 ਜੂਨ
ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਅਤੇ ਪੰਜਾਬ ਵਿੱਚ ਵਿਗੜ ਰਹੇ ਹਾਲਾਤ ਖ਼ਿਲਾਫ਼ ਕਿਸਾਨਾਂ ਵੱਲੋਂ ਡੀਐੱਸਪੀ ਮਜੀਠਾ ਦੇ ਦਫ਼ਤਰ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਤੀਜੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਹੈ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਪਿਛਲੇ 15 ਦਿਨਾਂ ਤੋਂ ਇਨਸਾਫ਼ ਲਈ ਡੀਐਸਪੀ ਮਜੀਠਾ ਦੇ ਦਫ਼ਤਰ ਬਾਹਰ ਬੈਠੇ ਹਨ। ਡੀਐੱਸਪੀ ਮਜੀਠਾ ਦੇ ਦਫ਼ਤਰ ਵਿੱਚ ਐੱਸਐੱਸਪੀ ਦਿਹਾਤੀ, ਐੱਸਪੀ, ਡੀਐਸਪੀ ਮਜੀਠਾ, ਐੱਸਐੱਚਓ ਮਜੀਠਾ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਚ 25 ਫ਼ੀਸਦੀ ਅਰਜ਼ੀਆਂ ਦਾ ਹੀ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਰਚਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਨਸ਼ਿਆਂ ਸਣੇ ਹੋਰ ਲੁੱਟਖੋਹ ਦੀਆਂ ਬਾਰਦਾਤਾਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇ। ਇਸ ਮੌਕੇ ਬਾਜ਼ ਸਿੰਘ ਸਾਰੰਗੜਾ, ਡਾ. ਕੰਵਲਦੀਪ ਸਿੰਘ ਸੈਦੋਲੇਹਲ, ਲਖਵਿੰਦਰ ਸਿੰਘ ਡਾਲਾਂ, ਗੁਰਲਾਲ ਸਿੰਘ ਮਾਨ, ਮੁਖਤਾਰ ਸਿੰਘ ਭੰਗਵਾ, ਕੁਲਜੀਤ ਸਿੰਘ ਘੰਨੂਪੁਰ, ਗੁਰਭੇਜ ਸਿੰਘ ਝੰਡੇ ਆਦਿ ਹਾਜ਼ਰ ਸਨ।