ਪੱਤਰ ਪ੍ਰੇਰਕ
ਕਾਦੀਆਂ, 4 ਮਾਰਚ
ਕਾਦੀਆਂ ਦੇ ਨੇੜਲੇ ਪਿੰਡ ’ਚ ਸ੍ਰੀ ਚੌਹਲਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਦੀ ਜਦੋਂ ਇੱਕ ਪਰਿਵਾਰ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਤਾਂ ਪਿਛੋਂ ਚੋਰਾਂ ਵੱਲੋਂ ਉਨ੍ਹਾਂ ਘਰ ’ਚੋਂ ਲੱਖਾਂ ਰੁਪਏ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਹਰਪਾਲ ਸਿੰਘ ਦੇ ਵੱਡੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੰਗਤਾਂ ਦੇ ਸਵਾਗਤ ਲਈ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ ਇੱਕ ਨੌਜਵਾਨ ਨੇ ਫ਼ੋਨ ਕਰਕੇ ਦੱਸਿਆ ਉਨ੍ਹਾਂ ਦੇ ਘਰ ਦਾ ਗੇਟ ਖੁੱਲ੍ਹਾ ਹੈ। ਜਦੋਂ ਉਹ ਘਰ ਪਹੁੰਚੇ ਤਾਂ ਵੇਖਿਆ ਕਿ ਘਰੋਂ 35 ਤੋਲੇ ਸੋਨਾ ਅਤੇ 60 ਹਜ਼ਾਰ ਰੁਪਏ ਗ਼ਾਇਬ ਸਨ। ਇਸੇ ਤਰ੍ਹਾਂ ਚੋਰ ਬੈਂਕ ਦੀ ਐਫ਼ਡੀ ਅਤੇ ਏਟੀਐਮ ਕਾਰਡ ਵੀ ਲੈ ਗਏ ਸਨ। ਪੁਲੀਸ ਇੱਸ ਸਬੰਧ ਚ ਜਾਂਚ ਕਰ ਰਹੀ ਹੈ।