ਪੱਤਰ ਪ੍ਰੇਰਕ
ਪਠਾਨਕੋਟ, 5 ਅਗਸਤ
ਪਿੰਡ ਹਾੜਾ ਵਿੱਚ ਦਿਨ-ਦਿਹਾੜੇ ਇੱਕ ਘਰ ਵਿੱਚ ਚੋਰੀ ਹੋ ਗਈ। ਚੋਰ 12 ਤੋਲੇ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਦੀ ਨਗਦੀ ਚੋਰੀ ਕਰਕੇ ਲੈ ਗਏ। ਪੁਲੀਸ ਨੇ ਪੜਤਾਲ ਆਰੰਭ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਰਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਵੇਰੇ ਕਰੀਬ 10 ਵਜੇ ਪਠਾਨਕੋਟ ਗਿਆ ਸੀ ਅਤੇ ਉਨ੍ਹਾਂ ਦਾ 14 ਸਾਲ ਦਾ ਬੇਟਾ ਅਮਨ ਜੋ ਪਿੰਡ ਦੇ ਸਰਕਾਰੀ ਸਕੂਲ 8ਵੀਂ ਕਲਾਸ ਵਿੱਚ ਪੜ੍ਹਦਾ ਹੈ, ਸਕੂਲ ਗਿਆ ਹੋਇਆ ਸੀ ਜਦ ਉਨ੍ਹਾਂ ਦਾ ਬੇਟਾ ਛੁੱਟੀ ਹੋਣ ਬਾਅਦ 2:15 ਵਜੇ ਘਰ ਪੁੱਜਿਆ ਤਾ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਦਾ ਮੇਨ ਦਰਵਾਜ਼ਾ ਟੁੱਟਿਆ ਹੋਇਆ ਸੀ। ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਅਲਮਾਰੀ ਦੇ ਤਾਲਾ ਟੁੱਟਾ ਪਿਆ ਸੀ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੈੱਕ ਕਰਨ ਤੇ ਪਤਾ ਲੱਗਾ ਕਿ ਚੋਰ ਅਲਮਾਰੀ ਵਿੱਚੋਂ 12 ਤੋਲੇ ਸੋਨੇ ਦੇ ਜ਼ੇਵਰਾਤ ਅਤੇ 10 ਹਜ਼ਾਰ ਦੀ ਨਗਦੀ ਚੋਰੀ ਕਰਕੇ ਲੈ ਗਏ। ਥਾਣਾ ਧਾਰਕਲਾਂ ਵਿੱਚ ਸ਼ਿਕਾਇਤ ਦੇ ਦਿੱਤੀ ਹੈ।