ਪੱਤਰ ਪ੍ਰੇਰਕ
ਪਠਾਨਕੋਟ, 22 ਅਕਤੂਬਰ
ਪਿਛਲੇ 15 ਮਹੀਨਿਆਂ ਤੋਂ ਗੁਸਾਈਂਪੁਰ-ਸ਼ਾਹਪੁਰਕੰਡੀ ਸੜਕ ਦੀ ਮੰਦੀ ਹਾਲਤ ਵਿਰੁੱਧ ਪਿੰਡ ਗੁਸਾਈਂਪੁਰ ਦੀਆਂ ਔਰਤਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਮਨੀਮਹੇਸ਼ ਸੇਵਾ ਸਮਿਤੀ ਗੁਸਾਈਂਪੁਰ ਦੇ ਆਗੂ ਵਿਜੈ ਕੁਮਾਰ ਕਰ ਰਹੇ ਸਨ। ਵਿਜੈ ਕੁਮਾਰ ਦਾ ਕਹਿਣਾ ਸੀ ਕਿ ਇਹ ਸੜਕ ਮੰਡੀ ਬੋਰਡ ਨੇ ਠੇਕੇਦਾਰ ਨੂੰ ਬਣਾਉਣ ਲਈ ਦਿੱਤੀ ਸੀ ਪਰ ਇਸ ਉਪਰ ਬੱਜਰੀ ਅਤੇ ਮਿੱਟੀ ਆਦਿ ਪਾਉਣ ਤੋਂ ਬਾਅਦ ਪਿਛਲੇ 15 ਮਹੀਨਿਆਂ ਤੋਂ ਇਹ ਬੰਦ ਪਈ ਹੈ। ਨਤੀਜਾ ਇਹ ਹੈ ਕਿ ਬੱਜਰੀ ਨਿਕਲ-ਨਿਕਲ ਕੇ ਟੋਏ ਪੈ ਰਹੇ ਹਨ ਪਰ ਅਜੇ ਤੱਕ ਇਸ ਉਪਰ ਪ੍ਰੀਮਿਕਸ ਵੀ ਨਹੀਂ ਵਿਛਾਈ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਉਪਰ ਪ੍ਰੀਮਿਕਸ ਪਾਇਆ ਜਾਵੇ।