ਤਰਨ ਤਾਰਨ: ਇਲਾਕੇ ਦੇ ਪਿੰਡ ਦੁਗਲਵਾਲਾ ਪਿੰਡ ਦੀਆਂ ਦੋ ਧਿਰਾਂ ਦਰਮਿਆਨ ਜ਼ਮੀਨੀ ਵਿਵਾਦ ਨੂੰ ਲੈ ਕੇ ਲੰਘੇ ਸ਼ੁੱਕਰਵਾਰ ਦੀ ਰਾਤ ਵੇਲੇ ਗੋਲੀ ਚੱਲ ਗਈ| ਵਾਰਦਾਤ ਵਿੱਚ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਰਿਹਾ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ 18 ਜਣਿਆਂ ਖਿਲਾਫ਼ ਕਾਰਵਾਈ ਕੀਤੀ ਹੈ| ਪੁਲੀਸ ਨੇ ਦੱਸਿਆ ਕਿ ਸਾਢੇ ਛੇ ਕਨਾਲ ਇਸ ਜ਼ਮੀਨ ਨੂੰ ਲੈ ਕੇ ਪਿੰਡ ਵਾਸੀ ਗੇਜਾ ਸਿੰਘ ਅਤੇ ਸੁਖਜਿੰਦਰ ਸਿੰਘ ਦਰਮਿਆਨ ਤਕਰਾਰ ਚੱਲਦਾ ਆ ਰਿਹਾ ਹੈ| ਸੁਖਜਿੰਦਰ ਸਿੰਘ ਧਿਰ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਨੂੰ ਨਾਲ ਲੈ ਕੇ ਜ਼ਮੀਨ ’ਤੇ ਕਬਜ਼ਾ ਕਰਨ ਲਈ ਕੀਤੀ ਕੋਸ਼ਿਸ਼ ’ਚ ਗੋਲੀਆਂ ਚਲਾ ਦਿੱਤੀਆਂ| ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ। -ਪੱਤਰ ਪ੍ਰੇਰਕ