ਗੁਰਬਖਸ਼ਪੁਰੀ
ਤਰਨ ਤਾਰਨ, 2 ਮਈ
ਪੰਜਾਬ ਰਾਜ ਅਨੁਸ਼ੂਚਿਤ ਜਾਤੀ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਦੀਪਕ ਕੁਮਾਰ ਅਤੇ ਮੈਂਬਰ ਰਾਜ ਕੁਮਾਰ ਹੰਸ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ| ਕਮਿਸ਼ਨ ਕੋਲ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੱਖਾ ਸਿੰਘ ਵਾਸੀ ਵਲਟੋਹਾ, ਅਜੀਤ ਸਿੰਘ ਵਾਸੀ ਗਗੜੇਵਾਲ , ਜਸਪਾਲ ਸਿੰਘ ਵਾਸੀ ਸਰਹਾਲੀ ਅਤੇ ਅਜੇ ਕੁਮਾਰ ਵਾਸੀ ਪੱਟੀ ਵਲੋਂ ਉਨ੍ਹਾਂ ਨਾਲ ਹੋਈਆਂ ਵਧੀਕੀਆਂ ਖਿਲਾਫ਼ ਸ਼ਿਕਾਇਤਾਂ ਕੀਤੀਆਂ ਸਨ| ਦੀਪਕ ਕੁਮਾਰ ਅਤੇ ਰਾਜ ਕੁਮਾਰ ਹੰਸ ਪੁਲੀਸ ਨੂੰ ਇਨ੍ਹਾਂ ਸ਼ਿਕਾਇਤਾਂ ਦੀ ਰਿਪੋਰਟ 11 ਮਈ ਤੱਕ ਕਮਿਸ਼ਨ ਦੇ ਚੰਡੀਗੜ੍ਹ ਦਫਤਰ ਤੱਕ ਭੇਜਣ ਦੇ ਹੁਕਮ ਕੀਤੇ ਹਨ।