ਮੀਟਰਾਂ ’ਤੇ ਚਿੱਪ ਲਗਾਉਣ ਆਈ ਪਾਵਰਕੌਮ ਦੀ ਟੀਮ ਬੇਰੰਗ ਪਰਤੀ : The Tribune India

ਮੀਟਰਾਂ ’ਤੇ ਚਿੱਪ ਲਗਾਉਣ ਆਈ ਪਾਵਰਕੌਮ ਦੀ ਟੀਮ ਬੇਰੰਗ ਪਰਤੀ

ਮੀਟਰਾਂ ’ਤੇ ਚਿੱਪ ਲਗਾਉਣ ਆਈ ਪਾਵਰਕੌਮ ਦੀ ਟੀਮ ਬੇਰੰਗ ਪਰਤੀ

ਪਾਵਰਕੌਮ ਦੀ ਟੀਮ ਵੱਲੋਂ ਬਿਜਲੀ ਦੇ ਮੀਟਰਾਂ ’ਤੇ ਚਿੱਪ ਲਗਾਉਣ ਖਿਲਾਫ਼ ਧਰਨਾ ਦਿੰਦੇ ਹੋਏ ਲੋਕ।

ਗੁਰਬਖਸ਼ਪੁਰੀ

ਤਰਨ ਤਾਰਨ, 5 ਫਰਵਰੀ

ਇਲਾਕੇ ਪਿੰਡ ਖਾਰਾ ਵਿੱਚ ਅੱਜ ਖਪਤਕਾਰਾਂ ਦੇ ਬਿਜਲੀ ਦੇ ਮੀਟਰਾਂ ’ਤੇ ਚਿੱਪ ਲਗਾਉਣ ਆਈ ਪਾਵਰਕੌਮ ਦੀ ਟੀਮ ਨੂੰ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਕੀਤੇ ਤਿੱਖੇ ਵਿਰੋਧ ਕਰਕੇ ਬੈਰੰਗ ਪਰਤਣਾ ਪਿਆ| ਪਾਵਰਕੌਮ ਦੀ ਟੀਮ ਅੱਜ ਐਤਵਾਰ ਛੁੱਟੀ ਦੇ ਦਿਨ ਖਾਰਾ ਪਿੰਡ ਵਿੱਚ ਪੁਲੀਸ ਨੂੰ ਨਾਲ ਲੈ ਕੇ ਬਿਜਲੀ ਦੀ ਚੋਰੀ ਰੋਕਣ ਲਈ ਬਿਜਲੀ ਦੇ ਮੀਟਰਾਂ ’ਤੇ ਚਿੱਪ ਲਗਾਉਣ ਲਈ ਆਈ ਸੀ| ਟੀਮ ਦੇ ਆਉਣ ਦੀ ਜਿਵੇਂ ਹੀ ਸੂਚਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬਾਬਾ ਦੀਪ ਸਿੰਘ ਜ਼ੋਨ ਇਕਾਈ ਦੇ ਆਗੂਆਂ ਤੱਕ ਪਹੁੰਚੀ ਤਾਂ ਮੌਕੇ ’ਤੇ ਜਥੇਬੰਦੀ ਦੇ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਮਨਜਿੰਦਰ ਸਿੰਘ ਗੋਹਲਵੜ, ਹਰਦੀਪ ਸਿੰਘ ਜੌਹਲ, ਬਾਬਾ ਸਵਿੰਦਰ ਸਿੰਘ ਖਾਰਾ ਅਤੇ ਬਲਜੀਤ ਸਿੰਘ ਰਟੌਲ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਟੋਲੀਆਂ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਤਰ ਹੋ ਗਈਆਂ ਅਤੇ ਮੌਕੇ ’ਤੇ ਧਰਨਾ ਸ਼ੁਰੂ ਕਰ ਦਿੱਤਾ| ਧਰਨਾਕਾਰੀਆਂ ਨੇ ਚਿੱਪ ਲਗਾਉਣ ਦੀ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ| ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਕਾਮਯਾਬ ਨਹੀਂ ਦੇਵੇਗੀ| ਆਗੂਆਂ ਕਿਹਾ ਕਿ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਕਰਨ ਦਾ ਢਿੰਡੋਰਾ ਪਿੱਟ ਕੇ ਬਣੀ ਆਮ ਆਦਮੀ ਸਰਕਾਰ ਗਰੀਬ ਲੋਕਾਂ ਨੂੰ ਤੰਗ ਕਰਨ ’ਤੇ ਉਤਾਰੂ ਹੈ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ| ਲੋਕਾਂ ਦੇ ਤਿੱਖੇ ਵਿਰੋਧ ਕਰਕੇ ਪੁਲੀਸ ਪਾਵਰਕੌਮ ਦੀ ਟੀਮ ਨੂੰ ਮੌਕੇ ਤੋਂ ਵਾਪਸ ਲੈ ਕੇ ਚਲੇ ਗਈ| ਇਸ ਮੌਕੇ ਨਵਜੀਤ ਸਿੰਘ ਗੋਹਲਵੜ, ਦਰਬਾਰਾ ਸਿੰਘ ਗੋਹਲਵੜ, ਅਮਰੀਕ ਸਿੰਘ ਬਾਲਾਚੱਕ, ਗੁਰਮੀਤ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਵਿਦੇਸ਼ ਨੀਤੀ: ਇਤਿਹਾਸ ਤੇ ਵਰਤਮਾਨ

ਮੁੱਖ ਖ਼ਬਰਾਂ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਸ਼ਹੀਦ ਪ੍ਰਧਾਨ ਮੰਤਰੀ ਦਾ ਪੁੱਤਰ ਦੇਸ਼ ਦਾ ਕਦੇ ਅਪਮਾਨ ਨਹੀਂ ਕਰ ਸਕਦਾ: ਪ੍ਰਿਯੰਕਾ

ਰਾਹੁਲ ਨੂੰ ਅਯੋਗ ਠਹਿਰਾਏ ਜਾਣ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਭਰ ਿਵੱਚ ਸ...

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਗੜੇਮਾਰੀ: ਮੁਆਵਜ਼ੇ ’ਚ 25 ਫ਼ੀਸਦੀ ਵਾਧੇ ਦਾ ਐਲਾਨ

ਮੁੱਖ ਮੰਤਰੀ ਵੱਲੋਂ ਮੋਗਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ...

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਮੁੱਕੇਬਾਜ਼ੀ: ਨਿਖਤ ਤੇ ਲਵਲੀਨਾ ਬਣੀਆਂ ਵਿਸ਼ਵ ਚੈਂਪੀਅਨ

ਜ਼ਰੀਨ ਨੇ ਵੀਅਤਨਾਮ ਦੀ ਗੁਏਨ ਥੀ ਨੂੰ ਹਰਾਇਆ; ਲਵਲੀਨਾ ਨੇ ਪਹਿਲਾ ਵਿਸ਼ਵ ...

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

ਵਾਸ਼ਿੰਗਟਨ: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ ਅੱਗੇ ਪ੍ਰਦਰਸ਼ਨ

‘ਸੀਕ੍ਰੇਟ ਸਰਵਿਸ’ ਤੇ ਪੁਲੀਸ ਨੇ ਦਖ਼ਲ ਦੇ ਕੇ ਅਣਸੁਖਾਵੀਂ ਘਟਨਾ ਵਾਪਰਨ ...

ਸ਼ਹਿਰ

View All