ਐੱਨ.ਪੀ. ਧਵਨ
ਪਠਾਨਕੋਟ, 10 ਮਾਰਚ
ਜ਼ਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਪਠਾਨਕੋਟ, ਸੁਜਾਨਪੁਰ ਤੇ ਭੋਆ ਦੀਆਂ ਵੋਟਾਂ ਦੀ ਗਿਣਤੀ ਅੱਜ ਇੱਥੇ ਐੱਸਡੀ ਕਾਲਜ ਵਿੱਚ ਹੋਈ। ਜ਼ਿਲ੍ਹੇ ਦੇ ਲੋਕਾਂ ਨੇ ਭਾਜਪਾ, ਕਾਂਗਰਸ ਤੇ ‘ਆਪ’ ਨੂੰ ਇਕ-ਇਕ ਸੀਟ ਦੇ ਕੇ ਤਿੰਨੋਂ ਪਾਰਟੀਆਂ ਨੂੰ ਖੁਸ਼ ਕਰ ਦਿੱਤਾ। ਪਠਾਨਕੋਟ ਤੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਸੁਜਾਨਪੁਰ ਤੋਂ ਕਾਂਗਰਸ ਦੇ ਨਰੇਸ਼ ਪੁਰੀ ਅਤੇ ਭੋਆ ਤੋਂ ‘ਆਪ’ ਦੇ ਲਾਲ ਚੰਦ ਕਟਾਰੂਚੱਕ ਜੇਤੂ ਰਹੇ। ਜੇਤੂ ਉਮੀਦਵਾਰਾਂ ਜਿੱਤਣ ਮਗਰੋਂ ਹਲਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ।