ਬਟਾਲਾ: ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਉਨ੍ਹਾਂ ਦੇ ਬੇਟੇ ਹਰਵਿੰਦਰ ਸਿੰਘ ਹੈਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਹਲਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ ਤੇ ਇਲਾਕੇ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਵੀ ਦੱਸਿਆ। ਸ੍ਰੀ ਲਾਡੀ ਨੇ ਮੁੱਖ ਮੰਤਰੀ ਤੋਂ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹੋਰ ਗਰਾਟਾਂ ਦੀ ਮੰਗ ਕੀਤੀ। ਇਸ ਮੌਕੇ ’ਤੇ ਵਿਧਾਇਕ ਨੇ ਦੱਸਿਆ ਕਿ ਘੁਮਾਣ ’ਚ ਸੀਵਰੇਜ ਪਾਉਣ, ਸ੍ਰੀ ਹਰਗੋਬਿੰਦਪੁਰ ’ਚ ਬੱਸ ਸਟੈਂਡ, ਚੀਮਾ ਖੁੱਡੀ ’ਚ ਆਈਟੀਆਈ, ਹਰਪੁਰਾ ਧੰਦੋਈ ’ਚ ਖੇਡ ਸਟੇਡੀਅਮ ਸਮੇਤ ਹੋਰ ਪ੍ਰਾਜੈਕਟ ਜ਼ਿਕਰਯੋਗ ਹਨ। -ਨਿੱਜੀ ਪੱਤਰ ਪ੍ਰੇਰਕ