ਪੱਤਰ ਪ੍ਰੇਰਕ
ਪਠਾਨਕੋਟ, 16 ਅਕਤੂਬਰ
ਮਾਮੂਨ ਥਾਣੇ ਅਧੀਨ ਪੈਂਦੇ ਖੇਤਰ ’ਚ ਇੱਕ ਦਸਵੀਂ ਜਮਾਤ ’ਚ ਪੜ੍ਹਦੇ ਵਿਦਿਆਰਥੀ ਵੱਲੋਂ ਪੌਣੇ 5 ਸਾਲਾਂ ਦੀ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ’ਚ ਪੁਲੀਸ ਨੇ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 376, 511, 4 ਪੋਸਕੋ ਐਕਟ 2012 ਤਹਿਤ ਕੇਸ ਦਰਜ ਕੀਤਾ ਹੈ।
ਅਦਾਲਤ ਨੇ ਲੜਕਾ ਨਾਬਾਲਿਗ ਹੋਣ ਕਰਕੇ ਉਸ ਨੂੰ ਜੁਵੇਨਾਈਲ ਕੋਰਟ (ਬਾਲ ਸੁਧਾਰ ਘਰ) ਹੁਸ਼ਿਆਰਪੁਰ ਭੇਜ ਦਿੱਤਾ। ਪੀੜਤ ਬੱਚੀ ਦੀ ਮਾਂ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਸ ਦੀ ਪੌਣੇ 5 ਸਾਲਾ ਲੜਕੀ ਸਰਕਾਰੀ ਸਕੂਲ ਵਿੱਚ ਨਰਸਰੀ ਕਲਾਸ ’ਚ ਪੜ੍ਹਦੀ ਹੈ। ਬੀਤੀ ਸ਼ਾਮ 4 ਵਜੇ ਉਹ ਖੇਡਣ ਲਈ ਬਾਹਰ ਚਲੀ ਗਈ। ਜਦੋਂ ਉਹ ਘਰ ਵਾਪਸ ਨਾ ਆਈ ਤਾਂ ਉਹ ਖੇਤਾਂ ਨੂੰ ਜਾਣ ਵਾਲੇ ਰਸਤੇ ’ਤੇ ਪੁੱਜੀ ਤਾਂ ਉਥੇ ਲੜਕੀ ਨਾਲ ਜਬਰ-ਜਨਾਹ ਕਰਨ ਮਗਰੋਂ ਮੁਲਜ਼ਮ ਲੜਕਾ ਮੌਕੇ ਤੋਂ ਭੱਜ ਗਿਆ।
ਬੱਚੀ ਨੂੰ ਇਲਾਜ ਲਈ ਬਧਾਨੀ ਕਮਿਊਨਿਟੀ ਹੈਲਥ ਸੈਂਟਰ ’ਚ ਦਾਖਲ ਕਰਵਾਇਆ ਗਿਆ। ਜਿਥੇ ਮਾਮੂਨ ਥਾਣਾ ਮੁਖੀ ਰਜਨੀ ਬਾਲਾ ਪੁਲੀਸ ਫੋਰਸ ਸਣੇ ਪੁੱਜੀ ਤੇ ਲੜਕੀ ਦਾ ਮੈਡੀਕਲ ਕਰਵਾਇਆ ਗਿਆ।
ਬਾਅਦ ਵਿੱਚ ਪੁਲੀਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਹੁਕਮ ਨਾਲ ਹੁਸ਼ਿਆਰਪੁਰ ਭੇਜ ਦਿੱਤਾ।