ਪੱਤਰ ਪ੍ਰੇਰਕ
ਪਠਾਨਕੋਟ, 10 ਅਗਸਤ
ਚੰਬਾ ਤੋਂ ਸੇਬ ਲੈ ਕੇ ਪਠਾਨਕੋਟ ਆ ਰਹੀ ਮਹਿੰਦਰਾ ਪਿਕਅਪ ਜੀਪ ਬੁੰਗਲ ਕੋਲ ਪੁੱਜਣ ’ਤੇ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਦੁਕਾਨ ਦੇ ਬਾਹਰ ਬਣੇ ਸ਼ੈੱਡ ਨੂੰ ਤੋੜਦਿਆਂ ਦਰੱਖਤ ਨਾਲ ਟਕਰਾ ਗਈ, ਜਿਸ ਦੌਰਾਨ ਗੱਡੀ ਦੇ ਡਰਾਈਵਰ ਅਤੇ ਕਲੀਨਰ ਮਾਮੂਲੀ ਜ਼ਖ਼ਮੀ ਹੋ ਗਏ। ਇਸ ਸਬੰਧੀ ਡਰਾਈਵਰ ਸੋਨੂੰ ਕੁਮਾਰ ਪੁੱਤਰ ਰਣਧੀਰ ਸਿੰਘ ਵਾਸੀ ਚੰਬਾ ਨੇ ਦੱਸਿਆ ਕਿ ਉਹ ਆਪਣੀ ਜੀਪ ਵਿੱਚ ਚੰਬਾ ਤੋਂ ਸੇਬ ਭਰ ਕੇ ਪਠਾਨਕੋਟ ਆ ਰਿਹਾ ਸੀ। ਰਾਤ ਕਰੀਬ 2 ਵਜੇ ਜਦੋਂ ਉਹ ਬੁੰਗਲ ਦੇ ਨਜ਼ਦੀਕ ਪੁੱਜਾ ਤਾਂ ਉਸ ਨੂੰ ਅਚਾਨਕ ਨੀਂਦ ਦਾ ਝੋਕਾ ਆ ਗਿਆ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਸੜਕ ਕਿਨਾਰੇ ਸਥਿਤ ਇੱਕ ਦੁਕਾਨ ਦੇ ਬਾਹਰ ਬਣੇ ਸ਼ੈੱਡ ਨਾਲ ਟਕਰਾਉਂਦਿਆਂ ਦਰੱਖਤ ਵਿੱਚ ਜਾ ਵੱਜੀ ਜਿਸ ਕਾਰਨ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ।