ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 5 ਅਗਸਤ
ਕਮਿਊਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੀਤੂ ਮੈਡੀਕਲ ਅਫ਼ਸਰ ਨੇ ਕਿਹਾ ਕਿ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਹਰੇਕ ਪੰਜਾਬਣ ਨੂੰ ਲੋੜ ਹੈ ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਿਆ ਜਾ ਸਕੇ। ਇਸ ਮੌਕੇ ਹਸਪਤਾਲ ਦੀਆਂ ਸਿਹਤ ਮੁਲਾਜ਼ਮਾਂ ਨੇ ਪੁਰਾਣੇ ਸੱਭਿਆਚਾਰ ਨਾਚ ਗਿੱਧੇ, ਭੰਗੜੇ ਦੌਰਾਨ ਬੋਲੀਆਂ ਪਾ ਕੇ ਪੂਰਾ ਰੰਗ ਬੰਨ੍ਹਿਆ। ਇਸ ਮੌਕੇ ਔਰਤ ਮੁਲਾਜ਼ਮਾਂ ਨੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਮੁੜ ਤਾਜ਼ਾ ਕੀਤਾ। ਇਹ ਸਮਾਗਮ ਖ਼ਤਮ ਹੋਣ ਤੋਂ ਬਾਅਦ ਮਿਠਾਈਆਂ, ਖੀਰਾਂ ਪੂੜੇ ਵੰਡੇ ਗਏ। ਔਰਤਾਂ ਨੇ ਵਿਰਸੇ ਨੂੰ ਕਾਇਮ ਰੱਖਣ ਲਈ ਪੰਜਾਬੀ ਪਹਿਰਾਵਾ ਪਾਇਆ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਭਿਆਚਾਰਕ ਤੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਨਾ ਭੁੱਲਣ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਣ। ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਵਿੱਚ ਲੋਕ ਵੱਧ ਚੜ੍ਹ ਕਿ ਹਿੱਸਾ ਲੈਣ ਤੇ ਆਪਣੇ ਸਭਿਆਚਾਰਕ ਨੂੰ ਹਮੇਸ਼ਾ ਯਾਦ ਰੱਖਣ। ਇਸ ਸਮੇਂ ਡਾ. ਨਵਕਿਰਨ ਕੌਰ, ਡਾ. ਸੰਪਾ ਕੁਮਾਰ, ਹਰਭਜਨ ਕੌਰ ਫ਼ਾਰਮੇਸੀ ਅਫ਼ਸਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਣੀ, ਸੋਨੀਆ, ਜਸਬੀਰ ਕੌਰ, ਗੁਰਮਿੰਦਰ ਕੌਰ, ਸੁਨੀਤਾ, ਕਮਲੇਸ਼ ਕੁਮਾਰੀ, ਸੁਰਜੀਤ ਕੌਰ ਅਤੇ ਹੋਰ ਹਾਜ਼ਰ ਸਨ।