ਖੇਤਰੀ ਪ੍ਰਤੀਨਿਧ
ਬਟਾਲਾ, 14 ਸਤੰਬਰ
ਸਥਾਨਕ ਮੁਰਗੀ ਮੁਹੱਲਾ ਵਿੱਚ ਅੱਜ ਇੱਕ ਔਰਤ ਨੂੰ ਉਸ ਦੇ ਕਥਿਤ ਪ੍ਰੇਮੀ ਨੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਬਟਾਲਾ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਜ਼ਖ਼ਮੀ ਔਰਤ ਨੇ ਦੱਸਿਆ ਕਿ ਉਹ ਦੋ ਸਾਲ ਤੋਂ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਤੇ ਦੋਵੇਂ ਹੀ ਨਸ਼ਾ ਕਰਦੇ ਹਨ। ਅੱਜ ਦੁਪਹਿਰ ਜਦੋਂ ਉਸ ਦਾ ਪ੍ਰੇਮੀ ਘਰ ਤੋਂ ਬਾਹਰ ਜਾਣ ਲੱਗਾ ਤਾਂ ਉਸ ਵੱਲੋਂ ਰੋਕਣ ’ਤੇ ਦੋਵਾਂ ਵਿੱਚ ਤਕਰਾਰ ਹੋ ਗਈ ਜਿਸ ਮਗਰੋਂ ਪ੍ਰੇਮੀ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਿਸੰਬਲ ਚੌਕ ਦੀ ਪੁਲੀਸ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਲੈਣ ਮਗਰੋਂ ਕਾਰਵਾਈ ਕੀਤੀ ਜਾਵੇਗੀ।