ਪੱਤਰ ਪ੍ਰੇਰਕ
ਤਰਨ ਤਾਰਨ, 18 ਜੁਲਾਈ
ਇਲਾਕੇ ਦੇ ਪਿੰਡ ਪੱਧਰੀ ਕਲਾਂ ਦੀ 18 ਸਾਲਾ ਲੜਕੀ ਨੂੰ ਉਸਦੇ ਪਿੰਡ ਦੇ ਹੀ ਦੋ ਜਣਿਆਂ ਵੱਲੋਂ ਆਪਣੇ ਨਾਲ ਸਬੰਧ ਨਾ ਬਨਾਉਣ ਤੋਂ ਚਿੜ੍ਹ ਕੇ ਜ਼ਬਰਦਸਤੀ ਉਸ ਨੂੰ ਜ਼ਾਹਿਰ ਦੇ ਦਿੱਤਾ| ਪੀੜਤ ਲੜਕੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ| ਪੀੜਤ ਲੜਕੀ ਨੇ ਇਸ ਸਬੰਧੀ ਪੁਲੀਸ ਨੂੰ ਦੱਸਿਆ ਕਿ ਉਸਦੇ ਪਿੰਡ ਦਾ ਵਾਸੀ ਜੋਬਨ ਸਿੰਘ ਉਸ ਨੂੰ ਧੱਕੇ ਨਾਲ ਸਬੰਧ ਬਨਾਉਣ ਲਈ ਉਕਸਾਉਂਦਾ ਸੀ| ਉਸ ਵੱਲੋਂ ਕੋਈ ਹੁੰਗਾਰਾ ਨਾ ਦੇਣ ’ਤੇ ਜੋਬਨ ਸਿੰਘ ਆਪਣੇ ਦੋਸਤ ਸ਼ਮਸ਼ੇਰ ਸਿੰਘ ਨਾਲ ਮਿਲ ਕੇ ਪੰਜ ਦਿਨ ਪਹਿਲਾਂ ਸਵੇਰੇ ਵੇਲੇ ਲੜਕੀ ਦੇ ਘਰ ਦਾਖਲ ਹੋ ਗਏ| ਉਨ੍ਹਾਂ ਲੜਕੀ ਦੀਆਂ ਬਾਹਵਾਂ ਫੜ੍ਹ ਕੇ ਉਸ ਦੇ ਮੂੰਹ ਵਿੱਚ ਕੋਈ ਜ਼ਹਿਰੀਲੀ ਵਸਤੂ ਪਾ ਦਿੱਤੀ| ਪੀੜਤ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ| ਮਾਮਲੇ ਦੀ ਜਾਂਚ ਕਰਦੇ ਪੁਲੀਸ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਝਬਾਲ ਪੁਲੀਸ ਨੇ ਇਰਾਦਾ ਕਤਲ ਸਮੇਤ ਹੋਰ ਸੰਗੀਨ ਧਾਰਾਵਾ ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।