ਪੱਤਰ ਪ੍ਰੇਰਕ
ਪਠਾਨਕੋਟ, 25 ਅਪਰੈਲ
ਬੈਰਾਜ ਆਊਸਟੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਪ੍ਰਧਾਨ ਦਿਆਲ ਸਿੰਘ ਨੇ ਸ਼ਾਹਪੁਰਕੰਡੀ ਡੈਮ ਦੇ ਨਿਗਰਾਨ ਇੰਜਨੀਅਰ ਹੈੱਡਕੁਆਰਟਰ ਲਖਵਿੰਦਰ ਸਿੰਘ ਨਾਲ ਮੀਟਿੰਗ ਕੀਤੀ। ਕਮੇਟੀ ਦੇ ਆਗੂਆਂ ਨੇ ਨਿਗਰਾਨ ਇੰਜਨੀਅਰ ਨੂੰ ਮੰਗਾਂ ਦੱਸੀਆਂ। ਦਿਆਲ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਊਸਟੀ ਕੋਟੇ ਵਿੱਚੋਂ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ, ਜਿਸ ਨੂੰ ‘ਆਪ’ ਸਰਕਾਰ ਜ਼ਰੂਰ ਪੂਰਾ ਕਰੇਗੀ। ਇਸ ਮੌਕੇ ਉਂਕਾਰ ਸਿੰਘ, ਗੁਰਨਾਮ ਸਿੰਘ, ਟਹਿਲ ਸਿੰਘ, ਮਹਿੰਦਰ ਸਿੰਘ, ਗੌਰਵ ਸ਼ਰਮਾ, ਬੱਲੂ, ਸਤਵੀਰ ਸਿੰਘ ਹਾਜ਼ਰ ਸਨ।