ਪੱਤਰ ਪ੍ਰੇਰਕ
ਪਠਾਨਕੋਟ, 21 ਜੂਨ
ਧਾਰਕਲਾਂ ਤਹਿਸੀਲ ਅੰਦਰ ਵੱਖ-ਵੱਖ ਪਿੰਡਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਿੰਕ ਸੜਕਾਂ ਦੀ ਹਾਲਤ ਖਸਤਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਮੰਡੀ ਬੋਰਡ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਰਸਾਤ ਦਾ ਸੀਜ਼ਨ ਬਰੂਹਾਂ ’ਤੇ ਹੈ ਪਰ ਇਸ ਖੇਤਰ ਦੀਆਂ ਜ਼ਿਆਦਾਤਰ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਹੋ ਸਕੀ ਹੈ। ਇਨ੍ਹਾਂ ਲਿੰਕ ਸੜਕਾਂ ਵਿੱਚੋਂ ਇੱਕ ਸੜਕ ਸ਼ੌਰਿਆ ਚੱਕਰ ਵਿਜੇਤਾ ਸ਼ਹੀਦ ਬਲਵਿੰਦਰ ਸਿੰਘ ਵਾਸੀ ਪਿੰਡ ਗਾਹਲ ਦੇ ਨਾਂ ’ਤੇ ਬਣੀ ਹੋਈ ਹੈ, ਜੋ ਜਗ੍ਹਾ-ਜਗ੍ਹਾ ਤੋਂ ਟੁੱਟੀ ਪਈ ਹੈ। ਇਸ ਉਪਰ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜੀਓਜੀ ਮੈਂਬਰ ਮਨੋਹਰ ਲਾਲ ਅਤੇ ਸ਼ਾਮ ਲਾਲ ਨੇ ਕਿਹਾ ਕਿ 2 ਮਹੀਨੇ ਪਹਿਲਾਂ ਮੰਡੀ ਬੋਰਡ ਦੇ ਐੱਸਡੀਓ ਪਰਮਪਾਲ ਸਿੰਘ ਨੂੰ ਉਕਤ ਸੜਕ ਦਾ ਨਿਰੀਖਣ ਕਰਵਾਇਆ ਗਿਆ ਸੀ ਪਰ ਅਜੇ ਤੱਕ ਮੰਡੀ ਬੋਰਡ ਨੇ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ। ਮ
ੰਡੀ ਬੋਰਡ ਦੇ ਐੱਸਡੀਓ ਪਰਮਪਾਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਉਕਤ ਸੜਕ ਦੀ ਮੁਰੰਮਤ ਬਾਰੇ ਲਿਖ ਕੇ ਭੇਜਿਆ ਦਿੱਤਾ ਹੈ। ਜਿਉਂ ਹੀ ਮਨਜ਼ੂਰੀ ਮਿਲੇਗੀ, ਉਸੇ ਵਕਤ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।