ਪੱਤਰ ਪ੍ਰੇਰਕ
ਧਾਰੀਵਾਲ, 12 ਜੁਲਾਈ
ਕਲਗੀਧਰ ਟਰੱਸਟ ਬੜੂ ਸਾਹਿਬ ਦੀ ਦੇਖ-ਰੇਖ ਹੇਠ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੀਆਂ ਅਕਾਲ ਅਕੈਡਮੀਆਂ ਦੇ ਬੱਚਿਆਂ ਦੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਿਛਲੇ ਦਿਨੀਂ ਹੋਏ ਜ਼ੋਨ ਪੱਧਰੀ ਸ਼ਬਦ ਗਾਇਨ ਮੁਕਾਬਲਿਆਂ ਵਿੱਚੋਂ ਜੇਤੂ ਅਕੈਡਮੀਆਂ ਦੇ ਬੱਚਿਆਂ ਨੇ ਭਾਗ ਲਿਆ। ਅਕਾਲ ਅਕੈਡਮੀ ਮੂਲਿਆਂਵਾਲ (ਧਾਰੀਵਾਲ) ਦੇ ਪ੍ਰਿੰਸੀਪਲ ਰਜਵੰਤ ਕੌਰ ਨੇ ਦੱਸਿਆ ਕਿ ਸ਼ਬਦ ਗਾਇਨ ਮੁਕਾਬਲੇ ਵਿੱਚ ਅਕਾਲ ਅਕੈਡਮੀ ਤਿੱਬੜ, ਅਕਾਲ ਅਕੈਡਮੀ ਭਰਿਆਲ ਲਾਹੜੀ, ਅਕਾਲ ਅਕੈਡਮੀ ਰਸੂਲਪੁਰ, ਅਕਾਲ ਅਕੈਡਮੀ ਸੁਜਾਨਪੁਰ ਅਤੇ ਅਕਾਲ ਅਕੈਡਮੀ ਮੂਲਿਆਂਵਾਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ ਅਕਾਲ ਅਕੈਡਮੀ ਮੂਲਿਆਂਵਾਲ ਦੇ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬੱਚਿਆਂ ਦਾ ਅਕਾਲ ਅਕੈਡਮੀ ਮੂਲਿਆਂਵਾਲ ਪਹੁੰਚਣ ’ਤੇ ਜ਼ੋਨ ਇੰਚਾਰਜ ਬਾਬਾ ਹਰਜੀਤ ਸਿੰਘ ਵੀਰ ਜੀ, ਪ੍ਰਿੰਸੀਪਲ ਰਜਵੰਤ ਕੌਰ, ਮਿਉਜਿਕ ਅਧਿਆਪਕ ਕੁਲਦੀਪ ਕੌਰ ਤੇ ਹਰਜਿੰਦਰ ਕੌਰ, ਪੀਟੀਆਈ ਹਰਪਾਲ ਸਿੰਘ, ਕੋਆਰਡੀਨੇਟਰ ਕਿਰਨਦੀਪ ਕੌਰ, ਗੱਤਕਾ ਕੋਚ ਪ੍ਰਦੀਪ ਸਿੰਘ ਸੇਵਕ ਅਤੇ ਸਮੂਹ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।