ਪੱਤਰ ਪ੍ਰੇਰਕ
ਪਠਾਨਕੋਟ, 15 ਜਨਵਰੀ
ਅੱਜ ਛਤਵਾਲ ਪਿੰਡ ਕੋਲ ਇੱਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਤੋਂ ਥੱਲੇ ਉਤਰ ਗਈ ਤੇ ਪਲਟੀ ਖਾਂਦੀ ਹੋਈ ਦਰੱਖਤ ਨਾਲ ਟਕਰਾ ਗਈ ਜਿਸ ਨਾਲ ਉਸ ਨੂੰ ਚਲਾ ਰਿਹਾ ਮਾਮੂਨ ਥਾਣੇ ਦਾ ਕਾਂਸਟੇਬਲ ਕਰਮਜੀਤ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦ ਉਹ ਕਾਰ ਵਿੱਚ ਮਾਮੂਨ ਚੌਂਕ ਦੀ ਤਰਫੋਂ ਮਾਮੂਨ ਥਾਣੇ ਵੱਲ ਨੂੰ ਜਾ ਰਿਹਾ ਸੀ ਤਾਂ ਪੈਟਰੋਲ ਪੰਪ ਕੋਲ ਪੁੱਜਣ ’ਤੇ ਸੜਕ ਦਾ ਕੰਮ ਕਰ ਰਹੀ ਕੰਪਨੀ ਵਲੋਂ ਸੜਕ ਦੇ ਕਿਨਾਰੇ ਬਚਾਅ ਲਈ ਮਿੱਟੀ ਨਾਲ ਭਰ ਕੇ ਰੱਖੀਆਂ ਬੋਰੀਆਂ ਦੇ ਉਪਰ ਉਸ ਦੀ ਕਾਰ ਦਾ ਇੱਕ ਟਾਇਰ ਚੜ੍ਹ ਗਿਆ ਜਿਸ ਨਾਲ ਉਹ ਕਾਰ ਦਾ ਸੰਤੁਲਨ ਗੂਆ ਬੈਠਾ।