ਪੱਤਰ ਪ੍ਰੇਰਕ
ਚੋਹਲਾ ਸਾਹਿਬ, 30 ਜੂਨ
ਇਥੋਂ ਥੋੜ੍ਹੀ ਦੂਰ ਰਾਸ਼ਟਰੀ ਮਾਰਗ ਉੱਪਰ ਪੱਟੀ ਮੋੜ ਨੇੜੇ ਸਵਿਫਟ ਕਾਰ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਮਾਰਗ ਉੱਪਰ ਪੱਟੀ ਮੋੜ ਨੇੜੇ ਕਪੂਰਥਲਾ ਦੇ ਨਿਵਾਸੀ ਦਲਜਿੰਦਰ ਸਿੰਘ ਚਾਲੀ ਦੀ ਲਾਸ਼ ਸਵਿਫਟ ਕਾਰ ਨੰਬਰ ਪੀ ਬੀ 09 ਏ ਐੱਲ 1871 ਵਿੱਚੋਂ ਲਾਵਾਰਸ ਹਾਲਤ ਵਿੱਚ ਪਈ ਸੀ। ਇਸ ਸਬੰਧੀ ਕਿਸੇ ਨੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਸਰਹਾਲੀ ਦੇ ਏਐੱਸਆਈ ਹੀਰਾ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲੀਸ ਦਾ ਕਹਿਣਾ ਹੈ ਮਾਮਲੇ ਸਬੰਧੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।