ਪੱਤਰ ਪ੍ਰੇਰਕ
ਪਠਾਨਕੋਟ, 14 ਮਾਰਚ
ਮਾਧੋਪੁਰ ਦੇ ਕੋਲ ਸੜਕ ਕਿਨਾਰੇ ਇੱਕ ਸਾਧੂ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਸੰਜੀਵਨ ਵਾਸੀ ਇਲਾਹਾਬਾਦ (ਯੂਪੀ) ਵਜੋਂ ਹੋਈ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਜੀਵਨ ਇਲਾਹਾਬਾਦ ਯੂਪੀ ਦਾ ਰਹਿਣ ਵਾਲਾ ਸੀ ਅਤੇ ਅੱਜ ਕੱਲ੍ਹ ਜੰਮੂ-ਕਸ਼ਮੀਰ ਦੇ ਵਿਜੇਪੁਰ ਵਿਖੇ ਸ਼ਮਸ਼ਾਨਘਾਟ ਵਿੱਚ ਰਹਿੰਦਾ ਸੀ।
ਉਹ ਅਕਸਰ ਸ਼ਨੀਮੰਦਰ ਸ਼ਾਹਪੁਰ ਚੌਂਕ ਪਠਾਨਕੋਟ ਵਿੱਚ ਆਉਂਦਾ ਰਹਿੰਦਾ ਸੀ। ਇਸ ਕਰਕੇ ਸ਼ਨੀਮੰਦਰ ਸ਼ਾਹਪੁਰ ਚੌਂਕ ਪਠਾਨਕੋਟ ਦੇ ਮਹੰਤ ਰਵੀ ਗਿਰੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਉਸ ਨੂੰ ਸੌਂਪ ਦਿੱਤੀ।