ਐੱਨ.ਪੀ. ਧਵਨ
ਪਠਾਨਕੋਟ, 10 ਮਾਰਚ
ਪਠਾਨਕੋਟ ਦੇ ਨਾਲ ਲੱਗਦੇ ਡਮਟਾਲ ਵਿੱਚ ਬੀਤੀ ਰਾਤ ਇੱਕ ਟਰਾਲਾ ਨੈਸ਼ਨਲ ਹਾਈਵੇਅ ’ਤੇ ਖੜ੍ਹੇ ਇੱਕ ਕੈਂਟਰ ਵਿੱਚ ਜਾ ਵੱਜਿਆ ਜਿਸ ਨਾਲ ਕੈਂਟਰ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ 10:30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦ ਇੱਕ ਟਰਾਲਾ ਜੋ ਪਠਾਨਕੋਟ ਤੋਂ ਤੇਜ਼ ਰਫਤਾਰ ਨਾਲ ਜਲੰਧਰ ਦੀ ਤਰਫ਼ ਜਾ ਰਿਹਾ ਸੀ ਤਾਂ ਅਚਾਨਕ ਸੰਤੁਲਨ ਵਿਗੜਨ ਨਾਲ ਉਹ ਨੈਸ਼ਨਲ ਹਾਈਵੇਅ ਦੇ ਦੂਸਰੀ ਤਰਫ ਚਲਾ ਗਿਆ। ਜਿਥੇ ਪਹਿਲਾਂ ਤੋਂ ਹੀ ਸੜਕ ਕਿਨਾਰੇ ਇੱਕ ਕੈਂਟਰ ਖੜ੍ਹਾ ਸੀ। ਟਰਾਲਾ ਉਸ ਵਿੱਚ ਜਾ ਟਕਰਾਇਆ। ਟਰਾਲੇ ਅਤੇ ਕੈਂਟਰ ਦੀ ਟੱਕਰ ਬਹੁਤ ਭਿਆਨਕ ਸੀ ਅਤੇ ਕੈਂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਸਰੇ ਪਾਸੇ ਟਰਾਲਾ ਟੱਕਰ ਦੋਂ ਬਾਅਦ ਕੈਂਟਰ ਨਾਲ ਲੱਗਦੀ ਬਿਲਡਿੰਗ ਵਿੱਚ ਧਸ ਗਿਆ। ਹਾਦਸਾ ਵਾਪਰਦੇ ਸਾਰ ਡਮਟਾਲ ਚੌਂਕੀ ਦੀ ਪੁਲੀਸ ਮੌਕੇ ਉਪਰ ਪੁੱਜੀ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਨੂਰਪੁਰ ਪਹੁੰਚਾਇਆ।