ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਅਪਰੈਲ
ਸਥਾਨਕ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਸੀਆਈਐਸਸੀਈ ਜ਼ੋਨਲ ਲੈਵਲ ਅਥਲੈਟਿਕਸ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਤਗ਼ਮੇ ਪ੍ਰਾਪਤ ਕੀਤੇ।
ਇਸ ਸਬੰਧੀ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਸੰਧੂ ਨੇ ਦੱਸਿਆ ਕਿ 17 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੀ ਟੀਮ ਨੇ 200 ਤੇ 400 ਮੀਟਰ ਰਿਲੇਅ ਦੌੜ ਮੁਕਾਬਲਿਆਂ ਵਿੱਚ ਪੰਜ ਕਾਂਸੀ ਦੇ ਤਗ਼ਮੇ ਜਿੱਤੇ ਅਤੇ 19 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਦੀ ਟੀਮ ਨੇ 400 ਮੀਟਰ ਰਿਲੇਅ ਈਵੈਂਟ ਵਿੱਚ ਚਾਰ ਚਾਂਦੀ ਦੇ ਤਗ਼ਮੇ ਜਿੱਤੇ। ਉਨ੍ਹਾਂ ਨੇ 400 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਅਤੇ ਸ਼ਾਟਪੁਟ ਈਵੈਂਟ ਵਿਚ ਇਕ ਹੋਰ ਕਾਂਸੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਨੇ ਕਿਹਾ ਫਤਿਹ ਅਕੈਡਮੀ ਟੀਮ ਅਥਲੀਟਾਂ ਦੇ ਯਤਨਾਂ ’ਤੇ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਦੀ ਮਿਹਨਤ ਅਤੇ ਲਗਨ ਨੇ ਟੀਮ ਅਤੇ ਸੰਸਥਾ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਨੇ ਕਿਹਾ ਇੰਟਰਨੈਸ਼ਨਲ ਫਤਿਹ ਅਕੈਡਮੀ ਭਵਿੱਖ ਵਿੱਚ ਆਪਣੀ ਸਫ਼ਲਤਾ ਨੂੰ ਜਾਰੀ ਰੱਖੇਗੀ।