ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀ ਸੁਖਦੇਵ ਸਿੰਘ ਨੇ ਕੌਮੀ ਡਿਫੈਂਸ ਅਕੈਡਮੀ (ਐੱਨਡੀਏ) ਟਰੇਨਿੰਗ ਖੇਤਰ ਵਿੱਚ ਸਫਲਤਾਪੂਰਵਕ ਪਹੁੰਚ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਪਿੰਡ ਨਵੀਆਂ ਬਾਗੜੀਆਂ ਦੇ ਵਸਨੀਕ ਲਖਵਿੰਦਰ ਸਿੰਘ ਤੇ ਭੁਪਿੰਦਰਜੀਤ ਕੌਰ ਦੇ ਪੁੱਤਰ ਸੁਖਦੇਵ ਸਿੰਘ ਨੇ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਤੋਂ ਦਸਵੀਂ ਪਾਸ ਕਰ ਕੇ ਏਐੱਫਪੀਆਈ ਤੋਂ ਸਰਕਾਰੀ ਖਰਚੇ ਤਹਿਤ ਐੱਨਡੀਏ ਟੈਸਟ ਦੀ ਤਿਆਰੀ ਕੀਤੀ। ਉਪਰੰਤ ਲਿਖਤੀ ਇਮਤਿਹਾਨ ਤੇ ਇੰਟਰਵਿਊ ਨੂੰ ਸਫਲਤਾਪੂਰਵਕ ਪਾਰ ਕਰ ਕੇ ਉਹ ਫੌਜ ਵਿਚ ਲੈਫਟੀਨੈਂਟ ਦੇ ਅਹੁਦੇ ’ਤੇ ਪਹੁੰਚਿਆ। -ਪੱਤਰ ਪ੍ਰੇਰਕ