ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਹੋਣਹਾਰ ਵਿਦਿਆਰਥੀ ਮਨਸਿਮਰਨ ਸਿੰਘ ਸਪੁੱਤਰ ਕਿਰਪਾਲ ਸਿੰਘ/ਕਿਰਨਦੀਪ ਕੌਰ ਵਾਸੀ ਰੋੜਾਂਵਾਲੀ ਨੇ ਪੰਜਾਬ ਐਗਰੀਕਲਚਰ ਦੀ ਅਡਵਾਂਸ ਪ੍ਰੀਖਿਆ ਦੇ ਕੇ ਬੀਐੱਸਈ (ਆਨਰਜ਼) ਵਿੱਚ ਆਪਣੀ ਜਗ੍ਹਾ ਬਣਾ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸਾਲ (2021-22) ਵਿੱਚ ਹੀ ਇਸ ਵਿਦਿਆਰਥੀ ਨੇ ਦਸਵੀਂ ਦੀ ਪ੍ਰੀਖਿਆ 92.6 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਇਸ ਮੌਕੇ ਸਕੂਲੀ ਅਧਿਆਪਕ ਜਸਵਿੰਦਰ ਕੌਰ, ਵਿਸ਼ਾਲ ਸਿੰਘ, ਵਿਸ਼ਾਲ ਸ਼ਰਮਾ, ਮਨੂੰ, ਸ਼ਰਨਜੀਤ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ। -ਪੱਤਰ ਪ੍ਰੇਰਕ