ਧਾਰੀਵਾਲ: ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦਾ 2022 (ਐੱਫਏਪੀ) ਵੱਲੋਂ ਕਰਵਾਏ ਸਮਾਰੋਹ ਦੌਰਾਨ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਨੂੰ ਬੈਸਟ ਕਲੀਨ ਐਂਡ ਹਾਇਜੀਨਕ ਐਨਵਾਇਰਨਮੈਂਟ (ਸਾਫ-ਸੁਥਰੇ ਵਾਤਾਵਰਣ ਵਾਲਾ ਸਕੂਲ) ਐਵਾਰਡ ਨਾਲ ਸਨਮਾਨਤ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਪ ਚਾਂਸਲਰ ਸਤਨਾਮ ਸਿੰਘ ਸੰਧੂ ਤੇ ਐੱਫਏਪੀ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ਸਕੂਲ ਨੂੰ ਸਨਮਾਨਤ ਕੀਤਾ ਗਿਆ। -ਪੱਤਰ ਪ੍ਰੇਰਕ