ਜਗਤਾਰ ਸਿੰਘ ਛਿੱਤ
ਜੈਂਤੀਪੁਰ, 27 ਨਵੰਬਰ
ਸੰਤ ਐਗਨਸ ਕਾਨਵੈਂਟ ਸਕੂਲ ਪਾਖਰਪੁਰਾ-ਤਲਵੰਡੀ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਨੇਵਾਲ ਵਿੱਚ ਹੋਏ ਸਮਾਗਮ ਦੌਰਾਨ ‘ਡਾਇਸੈਸ਼ਨ ਬੋਰਡ ਆਫ ਐਜੂਕੇਸ਼ਨ’ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲਾਂ ਦੀ ਸ਼੍ਰੇਣੀ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਿਸ਼ਪ ਐਗਨੈਲੋ ਰੁਫੀਨੋ ਗਰੇਸ਼ੀਅਮ ਅਤੇ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਫਾਦਰ ਜੇਵੀਅਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਸਿਸਟਰ ਐਲਫੀ ਅਤੇ ਸਮੂਹ ਸਟਾਫ ਨੂੰ 20 ਹਜ਼ਾਰ ਰੁਪਏ ਨਗਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਸਕੂਲ ਦੇ ਡਾਇਰੈਕਟਰ ਫਾਦਰ ਜਬਿਨ ਨੇ ਇਸ ਸਫਲਤਾ ਲਈ ਪ੍ਰਿੰਸੀਪਲ, ਸਮੂਹ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ।