ਪੱਤਰ ਪ੍ਰੇਰਕ
ਧਾਰੀਵਾਲ, 28 ਅਗਸਤ
ਪਿੰਡ ਦਾਣਿਆਂਵਾਲੀ, ਖਾਨ ਪਿਆਰਾ, ਹਵੇਲੀਆਂ ਵਿਖੇ ਭੂਆ ਦੇਸ਼ਾਂ ਰਾਣੀ ਜੀ ਯਾਦਗਾਰੀ ਸਾਲਾਨਾ ਸੱਭਿਆਚਕ ਅਤੇ ਖੇਡ ਮੇਲਾ ਕਰਵਾਇਆ। ਸਰਕਾਰੀ ਸਕੂਲ ਦਾਨਿਆਂਵਾਲੀ ਦੇ ਖੁੱਲ੍ਹੇ ਮੈਦਾਨ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਫਿਰੋਜ਼ ਖਾਨ ਨੇ ਆਪਣੇ ਚਰਚਿੱਤ ਗੀਤਾਂ ਰਾਹੀਂ ਸਰੋਤਿਆਂ ਨੂੰ ਲੰਮਾ ਸਮਾਂ ਕੀਲੀ ਰੱਖਿਆ। ਪ੍ਰੋਗਰਾਮ ’ਚ ਰਜਿੰਦਰ ਵਾਰਿਸ ਬਟਾਲਾ ਨੇ ਵੀ ਹਾਜ਼ਰੀ ਲਵਾਈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਅਤੇ ਗਾਇਕ ਫਿਰੋਜ਼ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਹੋਏ ਖੇਡ ਮੁਕਾਬਲਿਆਂ ਦੌਰਾਨ ਜੂਨੀਅਰ ਕਬੱਡੀ ਵਿੱਚ ਸੇਖਵਾਂ ਦੀ ਕਬੱਡੀ ਟੀਮ ਨੇ ਖਾਨ ਪਿਆਰਾ ਦੀ ਟੀਮ ਨੂੰ 28-27 ਅੰਕਾਂ ਨਾਲ ਹਰਾਇਆ। ਕਬੱਡੀ ਸ਼ੋਅ ਮੈਚ ਵਿੱਚ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੀ ਟੀਮ ਨੇ ਬਾਬਾ ਨਾਮ ਦੇਵ ਜੀ ਕਬੱਡੀ ਕਲੱਬ ਘੁਮਾਣ ਦੀ ਟੀਮ ਨੂੰ 36-31 ਅੰਕਾਂ ਨਾਲ ਮਾਤ ਦਿੱਤੀ। ਰੈਫਰੀ ਦੀ ਭੂਮਿਕਾ ਏਐੱਸਆਈ ਦਲਬੀਰ ਸਿੰਘ, ਏਐੱਸਆਈ ਸੰਤੋਖ ਸਿੰਘ ਤੇ ਇੰਦਰਜੀਤ ਸਿੰਘ ਪੰਨੂ ਖੋਖਰ ਫੌਜੀਆ ਨੇ ਨਿਭਾਈ। ਕੁਮੈਂਟੇਟਰ ਦੀ ਡਿਊਟੀ ਪ੍ਰਕਾਸ਼ ਸਿੰਘ ਠੱਕਰਸੰਧੂ ਤੇ ਨਵੀ ਫੇਰੋਚੀਚੀ ਨੇ ਨਿਭਾਈ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਪ੍ਰਧਾਨ ਸਵਿੰਦਰ ਸਿੰਘ, ਏਐੱਸਆਈ ਬਲਦੇਵ ਸਿੰਘ, ਸਾਬਕਾ ਚੇਅਰਮੈਨ ਦਲਬੀਰ ਸਿੰਘ ਖਾਨਪਿਆਰਾ ਆਦਿ ਹਾਜ਼ਰ ਸਨ।