ਪੱਤਰ ਪ੍ਰੇਰਕ
ਤਰਨ ਤਾਰਨ, 10 ਮਈ
ਪਿੰਡ ਢੋਟੀਆਂ ਦੇ ਕਿਸਾਨ ਸੂਬੇਦਾਰ ਦਿਲਬਾਗ ਸਿੰਘ ਦੀ ਕਣਕ ਦੀ ਖੜ੍ਹੀ ਫਸਲ ਧੱਕੇ ਨਾਲ ਕਿਸੇ ਹੋਰ ਵੱਲੋਂ ਵੱਢ ਕੇ ਲੈ ਜਾਣ ਖਿਲਾਫ਼ ਕਈ ਜਨਤਕ ਜਥੇਬੰਦੀਆਂ ਵਲੋਂ ਅੱਜ ਪਿੰਡ ਵਿੱਚ ਇੱਕ ਰੋਸ ਵਿਖਾਵਾ ਕੀਤਾ ਗਿਆ| ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਬੰਧੀ ਜਥੇਬੰਦੀਆਂ ਵੱਲੋਂ ਇੱਕ ਲਿਖਤੀ ਦਰਖਾਸਤ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਪੁਲੀਸ ਵੱਲੋਂ ਬਣਦੀ ਕਾਰਵਾਈ ਨਾ ਕੀਤੇ ਜਾਣ ਤੇ ਕਿਸਾਨ ਦੀ ਫਸਲ ਵੱਢ ਲਈ ਗਈ ਹੈ| ਆਗੂਆਂ ਨੇ ਕਾਰਵਾਈ ਮੰਗ ਕੀਤੀ ਹੈ|