ਪਠਾਨਕੋਟ: ਪਿੰਡ ਮੰਗਨੀ ਦੇ ਲੋਕਾਂ ਨੇ ਅੱਜ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਾਬਕਾ ਪੰਚਾਇਤ ਮੈਂਬਰ ਰਾਜੂ, ਮੰਗੂ ਰਾਮ, ਰਾਹੁਲ, ਗਣੇਸ਼, ਰੋਮੀ, ਨੱਥੂ ਰਾਮ ਆਦਿ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਹੀ ਮੀਂਹ ਦੌਰਾਨ ਸੜਕ ਦੀ ਮੰਦੀ ਹਾਲਤ ਹੋ ਗਈ ਹੈ ਅਤੇ ਸੜਕ ਵਿੱਚ ਇੰਨਾ ਪਾਣੀ ਜਮ੍ਹਾਂ ਹੋ ਗਿਆ ਕਿ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਛੇਤੀ ਕਰਵਾਈ ਜਾਵੇ।