ਪੱਤਰ ਪ੍ਰੇਰਕ
ਧਾਰੀਵਾਲ, 14 ਮਈ
ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿੱਚ ਪ੍ਰਿੰਸੀਪਲ ਗਗਨਪ੍ਰੀਤ ਕੌਰ ਦੀ ਅਗਵਾਈ ਹੇਠ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫਤਿਹ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਆਨਲਾਈਨ ਸਮਾਗਮ ਦੌਰਾਨ ਸਕੂਲ ਦੇ ਸਮੂਹ ਵਿਦਿਆਰਥੀਆਂ ਦੁਆਰਾ ਸ੍ਰੀ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਸੰਗਤੀ ਰੂਪ ਵਿੱਚ ਪਾਠ ਕੀਤੇ ਗਏ ਅਤੇ ਦਿਵਸ ਨਾਲ ਸਬੰਧਿਤ ਗਤੀਵਿਧੀਆਂ ਕਰਵਾਈ ਗਈਆਂ। ਸਕੂਲ ਪ੍ਰਿੰਸੀਪਲ ਗਗਨਪ੍ਰੀਤ ਕੌਰ ਨੇ ਸਮੂਹ ਸਟਾਫ, ਬੱਚਿਆਂ ਨੂੰ ਪ੍ਰਕਾਸ਼ ਪੁਰਬ ਅਤੇ ਸਰਹਿੰਦ ਫਤਿਹ ਦਿਵਸ ਦੀ ਵਧਾਈ ਦਿੱਤੀ।