ਜੂਨੀਅਰ ਇੰਜੀਨੀਅਰ ਨੂੰ ਗੋਲੀਆਂ ਮਾਰੀਆਂ

ਜੂਨੀਅਰ ਇੰਜੀਨੀਅਰ ਨੂੰ ਗੋਲੀਆਂ ਮਾਰੀਆਂ

ਹਸਪਤਾਲ ਵਿੱਚ ਦਾਖਲ ਜੇਈ ਛਿੰਦਾ ਸਿੰਘ।

ਗੁਰਬਖ਼ਸ਼ਪੁਰੀ
ਤਰਨ ਤਾਰਨ, 7 ਅਗਸਤ

ਪਾਵਰਕੌਮ ਦੇ ਉਪ ਮੰਡਲ ਸਰਹਾਲੀ ਵਿਚ ਤਾਇਨਾਤ ਜੇ.ਈ ਛਿੰਦਾ ਸਿੰਘ ਨੂੰ ਸਕੋਡਾ ਕਾਰ ਵਿਚ ਸਵਾਰ ਦੋ ਜਣਿਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਇਹ ਘਟਨਾ ਤਰਨ ਤਾਰਨ ਇਲਾਕੇ ਦੇ ਪਿੰਡ ਠੱਠੀਆਂ ਮਹੰਤਾਂ ਵਿੱਚ ਕੌਮੀ ਸ਼ਾਹਮਾਰਗ ’ਤੇ ਵਾਪਰੀ। ਜੇਈ ਛਿੰਦਾ ਸਿੰਘ ਨੂੰ ਮੁੱਢਲਾ ਸਿਹਤ ਕੇਂਦਰ ਕੈਰੋਂ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਵਰਕੌਮ ਦੇ ਸਰਹੱਦੀ ਜ਼ੋਨ ਅੰਮ੍ਰਿਤਸਰ ਦੇ ਮੁੱਖ ਇੰਜਨੀਅਰ ਪ੍ਰਦੀਪ ਕੁਮਾਰ ਸੈਣੀ, ਤਰਨ ਤਾਰਨ ਸਰਕਲ ਦੇ ਉਪ ਮੁੱਖ ਇੰਜਨੀਅਰ ਜਤਿੰਦਰ ਸਿੰਘ, ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਪ੍ਰੀਤ ਸਿੰਘ ਮੰਨਣ ਆਦਿ ਨੇ ਉਸ ਦਾ ਹਸਪਤਾਲ ਜਾ ਕੇ ਹਾਲ-ਚਾਲ ਪੁੱਛਿਆ। ਹਮਲੇ ਦੀ ਇਸ ਘਟਨਾ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲੀਸ ਅਨੁਸਾਰ ਹਮਲਵਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All