ਜੈਂਤੀਪੁਰ:
ਸੇਵਾ, ਮੁਆਫੀ ਅਤੇ ਬਲੀਦਾਨ ਦਾ ਸੁਨੇਹਾ ਦਿੰਦਾ ਗੁੱਡ ਫਰਾਈਡੇਅ ਪਿੰਡ ਪਾਖਰਪੁਰਾ ਦੇ ਚਰਚ ਵਿੱਚ ਇਸਾਈ ਭਾਈਚਾਰੇ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ ਜੋ ਪਿੰਡ ਪਾਖਰਪੁਰਾ ਤੋਂ ਸ਼ੁਰੂ ਹੋ ਕੇ ਕਸਬਾ ਜੈਂਤੀਪੁਰ ਤੋਂ ਹੁੰਦੀ ਹੋਈ ਵਾਪਸ ਪਿੰਡ ਪਾਖਰਪੁਰਾ ਵਿੱਚ ਪਹੁੰਚੀ। ਇਸ ਮੌਕੇ ਪ੍ਰਭੂ ਯਿਸੂ ਮਸੀਹ ਦੇ ਭਗਤਾਂ ਨੇ ਪ੍ਰਭੂ ਦੀ ਮਹਿਮਾ ਦੇ ਭਜਨ ਗਾਏ। ਇਸ ਮੌਕੇ ਫਾਦਰ ਜਬਿਨ, ਪ੍ਰਿੰਸੀਪਲ ਮੈਡਮ ਐਲਫੀ, ਤਰਸੇਮ ਮਸੀਹ,ਜਿੰਦ ਮਸੀਹ ਅਤੇ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੀ ਸੰਗਤ ਨੇ ਹਿੱਸਾ ਲਿਆ।
-ਪੱਤਰ ਪ੍ਰੇਰਕ