ਨਹਿਰ ’ਚ ਰੁੜ੍ਹਦੀ ਜਾਂਦੀ ਔਰਤ ਨੂੰ ਸੇਵਾਦਾਰਾਂ ਨੇ ਬਚਾਇਆ

ਨਹਿਰ ’ਚ ਰੁੜ੍ਹਦੀ ਜਾਂਦੀ ਔਰਤ ਨੂੰ ਸੇਵਾਦਾਰਾਂ ਨੇ ਬਚਾਇਆ

ਨਹਿਰ ਵਿੱਚ ਰੁੜ੍ਹਦੀ ਜਾ ਰਹੀ ਅੌਰਤ।

ਐੱਨ.ਪੀ. ਧਵਨ
ਪਠਾਨਕੋਟ, 29 ਜੂਨ

ਇੱਥੇ ਅਪਰਬਾਰੀ ਦੁਆਬ ਨਹਿਰ ਵਿੱਚ ਧੀਰਾ ਪੁਲ ਕੋਲ ਰੁੜ੍ਹਦੀ ਆ ਰਹੀ ਇੱਕ ਔਰਤ ਨੂੰ ਅੱਜ ਲੋਕਾਂ ਨੇ ਦੇਖ ਕੇ ਰੌਲਾ ਪਾਇਆ ਤਾਂ ਅਕਾਲਗੜ੍ਹ ਗੁਰਦੁਆਰੇ ਦੇ ਸੇਵਾਦਾਰਾਂ ਨੇ ਊਸ ਨੂੰ ਜਿਉਂਦੀ ਬਾਹਰ ਕੱਢ ਲਿਆ ਅਤੇ 108 ਨੰਬਰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜ ਦਿੱਤਾ। ਖ਼ਬਰ ਲਿਖੇ ਜਾਣ ਤੱਕ ਔਰਤ ਬੇਹੋਸ਼ ਸੀ ਜਿਸ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ।

ਮਿਲੀ ਜਾਣਕਾਰੀ ਅਨੁਸਾਰ ਬਰਫਾਨੀ ਮੰਦਰ ਕੋਲ ਹੇਠਾਂ ਨਹਿਰ ਵਿੱਚ ਬਣੀਆਂ ਪੌੜੀਆਂ ’ਤੇ ਕੁੱਝ ਔਰਤਾਂ ਕੱਪੜੇ ਧੋ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਨਹਿਰੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਦੀ ਆ ਰਹੀ ਇੱਕ ਔਰਤ ਨੂੰ ਦੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇਜ਼ ਵਹਾਅ ਵਿੱਚ ਰੁੜ੍ਹਦੀ ਜਾ ਰਹੀ ਇਸ ਔਰਤ ਨੂੰ ਲੋਕ ਲੱਭਣ ਲੱਗੇ ਅਤੇ ਅੱਗੇ ਜਾ ਕੇ ਗੁਰਦੁਆਰਾ ਅਕਾਲਗੜ੍ਹ ਦੇ ਸੇਵਕਾਂ ਨੇ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਐਨੇ ਨੂੰ ਇਸ ਸਬੰਧੀ ਸੂਚਨਾ ਮਿਲਣ ਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਪੁਲੀਸ ਮੁਲਾਜ਼ਮਾਂ ਨੇ 108 ਨੰਬਰ ਐਂਬੂਲੈਂਸ ਸੱਦ ਕੇ ਬੇਹੋਸ਼ੀ ਦੀ ਹਾਲਤ ਵਿੱਚ ਔਰਤ ਨੂੰ ਸਿਵਲ ਹਸਪਤਾਲ ਪਠਾਨਕੋਟ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਔਰਤ ਬੇਹੋਸ਼ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All