ਬਟਾਲਾ: ਨੇੜਲੇ ਕਸਬਾ ਪੰਜਗਰਾਈਆ ਦਾ ਗੁਰਦੀਪ ਸਿੰਘ ਲੰਘੇ ਕਰੀਬ 18 ਦਿਨੋਂ ਤੋਂ ਲਾਪਤਾ ਹੈ। ਲਾਪਤਾ ਵਿਅਕਤੀ ਦੇ ਭਰਾ ਸੰਦੀਪ ਸਿੰਘ ਨੇ ਥਾਣਾ ਰੰਗੜ ਨੰਗਲ ਮੁੱਖੀ ਮਨਬੀਰ ਸਿੰਘ ਸੰਧੂ ਨੂੰ ਅਰਜੋਈ ਕੀਤੀ ਕਿ ਉਸ ਦੇ ਭਰਾ ਦੀ ਭਾਲ ਲਈ ਚਾਰਾਜੋਈ ਕੀਤੀ ਜਾਵੇ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦਾ ਭਰਾ ਗੁਰਦੀਪ ਸਿੰਘ (37) ਜੋ 4 ਅਪਰੈਲ ਤੋਂ ਘਰੋਂ ਬਾਹਰ ਘੁੰਮਣ ਲਈ ਗਿਆ ਸੀ,ਪਰ ਵਾਪਸ ਨਹੀਂ ਆਇਆ। ਦੱਸਿਆ ਕਿ ਉਸ ਦਾ ਭਰਾ ਥੋੜ੍ਹਾ ਸਿੱਧਰਾ ਹੈ। ਜੋ ਰੋਜ਼ਾਨਾ ਹੀ ਘਰੋਂ ਸਵੇਰੇ ਬਾਹਰ ਚਲੇ ਜਾਂਦਾ ਅਤੇ ਸ਼ਾਮ ਨੂੰ ਵਾਪਸ ਆ ਜਾਂਦਾ ਸੀ। ਪੀੜਤ ਭਰਾ ਨੇ ਦੱਸਿਆ ਕਿ ਗੁਰਦੀਪ ਦੀ ਕਈ ਥਾਈਂ ਭਾਲ ਕੀਤੀ ਪਰ ਕਿਧਰੇ ਨਾ ਮਿਲਿਆ। -ਨਿੱਜੀ ਪੱਤਰ ਪ੍ਰੇਰਕ