ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 10 ਨਵੰਬਰ
ਇੱਥੇ ਬੀਤੀ ਰਾਤ ਸਕੂਟਰੀ ਸਵਾਰ ਨੂੰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਨ ਸਿੰਘ (43) ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਭੋਪਰ ਸੈਦਾਂ ਖੇਤਾਬਾੜੀ ਦਾ ਕੰਮ ਕਰਦਾ ਸੀ। ਮੰਗਲਵਾਰ ਦੀ ਰਾਤ ਨੂੰ ਉਹ ਪਿੰਡ ਬਲੱਗਣ ਤੋਂ ਕਣਕ ਦੀ ਬਿਜਾਈ ਮਗਰੋਂ ਕਰੀਬ ਸਾਢੇ ਦਸ ਵਜੇ ਆਪਣੀ ਸਕੂਟਰੀ ’ਤੇ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।