ਮਕਬੂਲ ਅਹਿਮਦ
ਕਾਦੀਆਂ, 19 ਸਤੰਬਰ
ਕਾਦੀਆਂ ਪੁਲੀਸ ਨੇ ਇੱਕ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਉਸ ਦੇ ਹੀ ਸਹਿਪਾਠੀ ਦੋਸਤ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤਾ ਨੇ ਕਾਦੀਆਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਹ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਕਾਦੀਆਂ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੀ ਜਮਾਤ ਵਿਚ ਇਕ ਲੜਕਾ ਪੜ੍ਹਦਾ ਹੈ ਅਤੇ ਉਸ ਦਾ ਚੰਗਾ ਦੋਸਤ ਵੀ ਹੈ। ਉਸ ਨੇ 16 ਸਤੰਬਰ 2021 ਦੀ ਦਰਮਿਆਨੀ ਰਾਤ ਲਗਪਗ 12.30 ਵਜੇ ਫ਼ੋਨ ਕਰ ਕੇ ਉਸ ਨੂੰ ਮਿਲਣ ਲਈ ਉਸ ਦੇ ਘਰ ਦੇ ਪਿੱਛੇ ਆਉਣ ਲਈ ਕਿਹਾ। ਜਦੋਂ ਉਹ ਦੇਰ ਰਾਤ ਉਸ ਲੜਕੇ ਨੂੰ ਮਿਲਣ ਲਈ ਘਰ ਦੇ ਪਿਛਲੇ ਪਾਸੇ ਗਈ ਤਾਂ ਲੜਕੇ ਨੂੰ ਉਸ ਨੂੰ ਧਮਕਾ ਕੇ ਉਸ ਦੀ ਮਰਜ਼ੀ ਤੋਂ ਬਿਨਾ ਉਸ ਨਾਲ ਸ਼ਰੀਰਕ ਸਬੰਧ ਬਣਾਏ। ਪੀੜਤਾ ਦੀ ਸ਼ਿਕਾਇਤ ’ਤੇ ਕਾਦੀਆਂ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਅਜੇ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਦਿਲਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਉੱਧਰ, ਦਿਲਪ੍ਰੀਤ ਕੌਰ ਨੇ ਦੱਸਿਆ ਕਿ ਮਾਮਲਾ ਵਿਚ ਅਗਲੇਰੀ ਕਾਰਵਾਈ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਹੋਣ ਸਬੰਧੀ ਕੋਈ ਸੂਚਨਾ ਨਹੀਂ ਪ੍ਰਾਪਤ ਹੋਈ ਸੀ।