ਪਠਾਨਕੋਟ: ਸਲਾਰੀਆ ਜਨਸੇਵਾ ਫਾਊਂਡੇਸ਼ਨ ਪਰਮਾਨੰਦ ਵੱਲੋਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਸਹਿਯੋਗ ਨਾਲ ਐੱਮਡੀ ਸਵਰਨ ਸਲਾਰੀਆ ਦੀ ਅਗਵਾਈ ਵਿੱਚ ਇੱਕ ਸ਼ਾਮ ਸ਼ਹੀਦਾਂ ਦੇ ਨਾਂ ਸਮਾਗਮ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦ ਲੈਫਟੀਨੈਂਟ ਤ੍ਰਿਵੇਣੀ ਸਿੰਘ ਦੇ ਪਿਤਾ ਕੈਪਟਨ ਜਨਮੇਜ ਸਿੰਘ ਵੱਲੋਂ ਸ਼ਮ੍ਹਾਂ ਰੋਸ਼ਨ ਕਰਨ ਨਾਲ ਹੋਈ। ਇਸ ਮੌਕੇ ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਕਰੀਬ 100 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਵਿੱਚ ਬੀਐੱਸਐੱਫ ਦੀ 58 ਬਟਾਲੀਅਨ ਦੇ ਕਮਾਡੈਂਟ ਐਨ ਗਾਂਗੁਲੀ, ਐੱਸਪੀ ਪਠਾਨਕੋਟ ਮਨਜੀਤ ਕੌਰ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ, ਸ਼ਹੀਦ ਕੈਪਟਨ ਅਰੁਣ ਜਸਰੋਟੀਆ ਅਸ਼ੋਕ ਚੱਕਰ ਸੈਨਾ ਮੈਡਲ ਅਤੇ ਨਿਸ਼ਾਨ-ਏ-ਖਾਲਸਾ ਦੇ ਭਰਾ ਰਾਜੇਸ਼ ਜਸਰੋਟੀਆ ਆਦਿ ਸ਼ਾਮਲ ਹੋਏ। -ਪੱਤਰ ਪ੍ਰੇਰਕ