ਐੱਨਪੀ ਧਵਨ
ਪਠਾਨਕੋਟ, 15 ਦਸੰਬਰ
ਅੱਜ ਪਿੰਡ ਜੁਗੰਥ ਦੇ ਲੋਕਾਂ ਨੇ ਸਰਪੰਚ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨ ਕਰਨ ਵਾਲੇ ਮੈਂਬਰ ਪੰਚਾਇਤ ਅਰਜਨ ਸਿੰਘ, ਮਹਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਅਮਿਤ ਸਿੰਘ, ਕਮਲ ਸਿੰਘ, ਗੋਲੂ ਦੇਵੀ, ਸ਼ੀਤਲ ਦੇਵੀ, ਕਾਮਿਨੀ ਦੇਵੀ ਅਤੇ ਧਰਮੋ ਦੇਵੀ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਰਾਕੇਸ਼ ਕੁਮਾਰ ਨੇ ਉਨ੍ਹਾਂ ਦੇ ਵਾਰਡ ਨੰਬਰ 5 ਅੰਦਰ 3 ਸਾਲਾਂ ਵਿੱਚ ਕੋਈ ਵੀ ਕੰਮ ਨਹੀਂ ਕਰਵਾਇਆ, ਜਿਸ ਨਾਲ ਉਨ੍ਹਾਂ ਦਾ ਗਲੀਆਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦ ਸਰਪੰਚ ਨਾਲ ਇਸ ਬਾਰੇ ਉਹ ਗੱਲ ਕਰਦੇ ਹਨ ਤਾਂ ਉਹ ਕਹਿ ਦਿੰਦਾ ਹੈ ਕਿ ਅਜੇ ਪੰਚਾਇਤ ਕੋਲ ਕੋਈ ਪੈਸੇ ਨਹੀਂ ਹਨ। ਇਸ ਲਈ ਉਹ ਇਹ ਕੰਮ ਨਹੀਂ ਕਰਵਾ ਸਕਦਾ।
ਫੰਡ ਆਉਣ ’ਤੇ ਹੋਵੇਗਾ ਗਲੀਆਂ ਦਾ ਨਿਰਮਾਣ: ਸਰਪੰਚ
ਇਸ ਸਬੰਧੀ ਸਰਪੰਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿਉਂ ਹੀ ਸਰਕਾਰ ਵੱਲੋਂ ਫੰਡ ਉਪਲਭਧ ਹੋਵੇਗਾ, ਉਸੇ ਸਮੇਂ ਇਸ ਵਾਰਡ ਦੀਆਂ ਗਲੀਆਂ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ।