ਧਾਰੀਵਾਲ: ਭਾਰਤ ਡਰਾਮੈਟਿਕ ਕਲੱਬ ਵਲੋਂ ਇਥੇ ਬੱਸ ਸਟੈਂਡ ਧਾਰੀਵਾਲ ਵਿੱਚ ਸ਼ਹੀਦ ਭਗਤ ਸਿੰਘ ਚੌਕ ਨੇੜੇ ਰਾਮ ਲੀਲਾ ਦੀ ਸ਼ੁਰੂਆਤ ਕੀਤੀ ਗਈ। ਰਾਮ ਲੀਲਾ ਦੇ ਪਹਿਲੇ ਦਿਨ ਸਰਵਣ ਕੁਮਾਰ ਨਾਈਟ ਦਾ ਉਦਘਾਟਨ ਬਾਬਾ ਰਾਮਚੰਦਰ ਸੰਘਰ ਵਾਲਿਆਂ ਨੇ ਕੀਤਾ। ਇਸ ਮੌਕੇ ਸੇਵਾਮੁਕਤ ਐੱਸ.ਡੀ.ਓ ਗੁਰਮੀਤ ਸਿੰਘ ਨੇ ਕਲੱਬ ਨੂੰ 3100 ਰੁਪਏ ਦੀ ਰਾਸ਼ੀ ਭੇਟ ਕੀਤੀ। ਪੰਡਿਤ ਸ੍ਰੀ ਸੂਰਜ ਨੇ ਹਵਨ ਯੱਗ ਕੀਤਾ। ਇਸ ਮੌਕੇ ਕਲੱਬ ਮੈਂਬਰਾਂ ਨੇ ਬਾਬਾ ਸ੍ਰੀ ਰਾਮਚੰਦਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਰਮੇਸ਼ ਚੰਦਰ, ਰਮਨ ਸਿਆਲ, ਮੋਹਨ ਲਾਲ ਰੱਖੜਾ, ਰਾਜੇਸ਼ ਪੰਡਿਤ, ਗੋਪਾਲ ਸ਼ਰਮਾ, ਲਵਲੀ ਨਾਗੀ, ਕੌਂਸਲਰ ਰਮੇਸ਼ ਮਸਤਾਨਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ