ਜਤਿੰਦਰ ਬੈੰਸ
ਗੁਰਦਾਸਪੁਰ, 28 ਜੁਲਾਈ
ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇੱਥੇ ਆਪਣੀ ਮਿਹਨਤ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਮਹਿਲਾਵਾਂ ਲਈ ਰੋਡ ਮਾਡਲ ਬਣੀ ਰਜਨੀ ਨਾਲ ਮੁਲਾਕਾਤ ਕਰ ਕੇ ਉਸ ਜਜ਼ਬੇ ਤੇ ਹਿੰਮਤ ਨੂੰ ਸਲਾਮ ਕੀਤਾ। ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਰਜਨੀ, ਜੋ ਗਰਭਵਤੀ ਹੈ, ਨੇ ਆਪਣੀ ਪਤੀ ਦੀ ਮੌਤ ਤੋਂ ਬਾਅਦ ਆਪਣੇ ਸੱਸ-ਸਹੁਰੇ ਤੇ ਬੱਚੇ ਦੇ ਗੁਜ਼ਾਰੇ ਲਈ ਮਿਹਨਤ ਨਾਲ ਕੰਮ ਕਰ ਕੇ ਮਹਿਲਾਵਾਂ ਲਈ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਰਜਨੀ ਦੇ ਨਾਲ ਖੜ੍ਹਾ ਹੈ ਅਤੇ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਜਨੀ ਦੀ ਪੈਨਸ਼ਨ ਲੱਗ ਜਾਵੇਗੀ ਅਤੇ ਉਗ ਸਰਕਾਰ ਨੂੰ ਅਪੀਲ ਕਰਨਗੇ ਕਿ ਕੰਮਕਾਜ ਚਲਾਉਣ ਲਈ ਪੱਕਾ ਸਟਾਲ ਲਗਾ ਕੇ ਦਿੱਤਾ ਜਾਵੇ। ਇਸ ਮੌਕੇ ਸ੍ਰੀਮਤੀ ਗੁਲਾਟੀ ਵੱਲੋਂ ਰਜਨੀ ਨੂੰ ਪ੍ਰਸ਼ੰਸਾ ਪੱਤਰ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ।