ਰੇਲਵੇ ਅਧਿਕਾਰੀਆਂ ਨੇ ਪੀਡਬਲਯੂਡੀ ਦਾ ਕੰਮ ਰੁਕਵਾਇਆ

ਰੇਲਵੇ ਟਰੈਕ ਦੇ ਨਾਲ ਲਗਾਈਆਂ ਜਾ ਰਹੀਆਂ ਹਨ ਇੰਟਰਲਾਕਿੰਗ ਟਾਈਲਾਂ

ਰੇਲਵੇ ਅਧਿਕਾਰੀਆਂ ਨੇ ਪੀਡਬਲਯੂਡੀ ਦਾ ਕੰਮ ਰੁਕਵਾਇਆ

ਪ੍ਰੀਤ ਨਗਰ ਮੁਹੱਲੇ ਕੋਲ ਕੰਮ ਰੁਕਵਾਉਂਦੇ ਹੋਏ ਰੇਲਵੇ ਪੁਲੀਸ ਦੇ ਮੁਲਾਜ਼ਮ।

ਐਨਪੀ ਧਵਨ

ਪਠਾਨਕੋਟ, 1 ਮਾਰਚ

ਸ਼ਹਿਰ ਦੇ ਵਿਚਕਾਰੋਂ ਲੰਘਦੀ ਵੱਡੀ ਰੇਲਵੇ ਲਾਈਨ ਦੇ ਨਾਲ-ਨਾਲ ਪੀਡਬਲਯੂਡੀ ਵਿਭਾਗ ਵਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੀਤੇ ਜਾ ਰਹੇ ਕੰਮ ਨੂੰ ਅੱਜ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਰੋਕ ਦਿੱਤਾ। ਇਸ ਟੀਮ ਦੀ ਅਗਵਾਈ ਰੇਲਵੇ ਵਿਭਾਗ ਦੇ ਪਬਲਿਕ ਵਰਕਸ ਇੰਸਟਰਕਟਰ ਪੀਡਬਲਯੂਆਈ (ਸੀ) ਭੁਪਿੰਦਰ ਸਿੰਘ ਕਰ ਰਹੇ ਸਨ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਮੁਲਾਜ਼ਮਾਂ ਸਣੇ ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਜੇਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਨੂੰ ਰੁਕਵਾ ਕੇ ਕੰਮ ਬੰਦ ਕਰਨ ਦੀ ਹਦਾਇਤ ਕੀਤੀ।

ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਸ਼ਹਿਰ ਦੇ ਵਿਚਕਾਰੋਂ ਲੰਘਦੇ ਰੇਲਵੇ ਟਰੈਕ ਨੂੰ ਤਬਦੀਲ ਕਰ ਕੇ ਜ਼ਮੀਨ ਤੋਂ ਇੱਕ-ਇੱਕ ਫੁੱਟ ਤੱਕ ਉੱਚਾ ਕਰ ਕੇ ਕਰੀਬ 2-3 ਮਹੀਨੇ ਪਹਿਲਾਂ ਨਵਾਂ ਰੇਲਵੇ ਟਰੈਕ ਵਿਛਾਇਆ ਗਿਆ ਹੈ। ਰੇਲਵੇ ਟਰੈਕ ਜ਼ਮੀਨ ਤੋਂ ਇੱਕ ਫੁੱਟ ਉਚਾ ਹੋਣ ਕਾਰਨ ਸ਼ਹਿਰ 2 ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਲਈ ਵਿਧਾਇਕ ਅਮਿਤ ਵਿੱਜ ਨੇ ਰੇਲਵੇ ਲਾਈਨ ਦੇ ਬਰਾਬਰ ਪੀਡਬਲਯੂਡੀ ਵਿਭਾਗ ਰਾਹੀਂ ਲੱਗਭੱਗ 3 ਕਰੋੜ 46 ਲੱਖ ਰੁਪਏ ਦਾ ਠੇਕਾ ਦੇ ਕੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਕੰਮ ਨੂੰ ਸ਼ੁਰੂ ਹੋਏ ਲਗਭਗ ਇੱਕ ਮਹੀਨਾ ਹੋ ਗਿਆ ਹੈ। ਇਸ ਸਬੰਧੀ ਪੀਡਬਲਯੂਡੀ ਵਿਭਾਗ ਦੇ ਐਸਡੀਓ ਸ੍ਰੀ ਖਜੂਰੀਆ ਨੇ ਕਿਹਾ ਕਿ ਇਹ ਕੰਮ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਤੇ ਉਨ੍ਹਾਂ ਦੀ ਮੰਗ ਤੋਂ ਬਾਅਦ ਹੀ ਵਿਭਾਗ ਵੱਲੋਂ ਜਨਹਿਤ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਰਕਾਰੀ ਹੈ।

ਰੇਲਵੇ ਤੋਂ ਮਨਜ਼ੂਰੀ ਨਹੀਂ ਲਈ: ਅਧਿਕਾਰੀ

ਰੇਲਵੇ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਲਾਈਨ ਦੇ ਨਾਲ ਟਾਈਲਾਂ ਲਗਾਉਣ ਦੇ ਕੰਮ ਦੀ ਰੇਲਵੇ ਤੋਂ ਪੀਡਬਲਯੂਡੀ ਵਿਭਾਗ ਨੇ ਕੋਈ ਮਨਜ਼ੂਰੀ ਨਹੀਂ ਲਈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਜਗ੍ਹਾ ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਉਹ ਜਗ੍ਹਾ ਰੇਲਵੇ ਵਿਭਾਗ ਦੀ ਹੈ। ਇਸ ਕਰ ਕੇ ਬਿਨਾ ਮਨਜ਼ੂਰੀ ਦੇ ਕੋਈ ਵੀ ਕੰਮ ਕਰਨ ਨਹੀਂ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All