ਪੱਤਰ ਪ੍ਰੇਰਕ,
ਧਾਰੀਵਾਲ, 13 ਜੂਨ
ਬਲਾਕ ਧਾਰੀਵਾਲ ਦੇ ਪਿੰਡ ਰਾਏਚੱਕ ਦੇ ਮੌਜੂਦਾ ਸਰਪੰਚ ਚਰਨਜੀਤ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ‘ਆਪ’ ਦੇ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਲ ਹੋ ਗਏ। ਦੱਸਣਯੋਗ ਹੈ ਕੱਟੜ ਕਾਂਗਰਸੀ ਰਹੇ ਸਰਪੰਚ ਚਰਨਜੀਤ ਸਿੰਘ ਦੇ ਪਰਿਵਾਰ ’ਚ ਲਗਪਗ ਪਿੱਛਲੇ 20 ਸਾਲ ਤੋਂ ਸਰਪੰਚੀ ਰਹੀ ਹੈ। ਇਸ ਮੌਕੇ ਸਰਪੰਚ ਚਰਨਜੀਤ ਸਿੰਘ ਰਾਏਚੱਕ, ਸਾਬਕਾ ਸਰਪੰਚ ਅਰਜਨ ਸਿੰਘ, ਪੰਚਾਇਤ ਮੈਂਬਰ ਮਨਜੀਤ ਸਿੰਘ, ਪੰਚਾਇਤ ਮੈਂਬਰ ਬੇਅੰਤ ਸਿੰਘ, ਪੰਚਾਇਤ ਮੈਂਬਰ ਕੁਲਵਿੰਦਰ ਕੌਰ, ਲਖਵੰਤ ਸਿੰਘ, ਜਗਜੀਤ ਸਿੰਘ, ਸੇਵਾ ਸਿੰਘ, ਧਰਮਿੰਦਰ ਸਿੰਘ, ਲਖਵਿੰਦਰ ਸਿੰਘ, ਵਰਿੰਦਰ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਗੁਰਦਿਆਲ ਸਿੰਘ ਆਦਿ ਨੂੰ ਆਮ ਆਦਮੀ ਪਾਰਟੀ ’ਚ ਸਾਮਲ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸਿਰਪਾਓ ਨਾਲ ਸਨਮਾਨਿਤ ਕੀਤਾ।