ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 20 ਫ਼ਰਵਰੀ
ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਧਾਰੀਵਾਲ ਕਲਾਂ ਵਿੱਚ ਬੂਥ ਨੰਬਰ-79 ਉੱਪਰ ਸ਼ਾਮ ਛੇ ਵਜੇ ਤੱਕ ਚੋਣ ਮੁਕੰਮਲ ਨਾ ਹੋ ਸਕੀ। ਜਦੋਂ ਉਕਤ ਬੂਥ ਦਾ ਦੌਰਾ ਕੀਤਾ ਤਾਂ ਏਥੇ ਮੇਲੇ ਵਰਗਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਦੋ ਲੰਮੀਆਂ ਕਤਾਰਾਂ ਵਿੱਚ ਔਰਤ ਅਤੇ ਮਰਦ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਸਨ। ਛੇ ਵਜੇ ਤੱਕ ਉਕਤ ਬੂਥ ’ਤੇ ਕੁੱਲ 1091 ਵੋਟਾਂ ਵਿੱਚੋਂ 481 (ਲਗਪਗ 49) ਵੋਟਾਂ ਪੋਲ ਹੋਈਆਂ ਸਨ, ਜਦਕਿ ਬਾਕੀ ਵੱਡੀ ਗਿਣਤੀ ਵੋਟਰ ਸਰਕਾਰੀ ਮਿਡਲ ਸਕੂਲ ਦੇ ਅੰਦਰ ਬੂਥ ਉਪਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਬੂਥ ’ਤੇ ਕਤਾਰਾਂ ਵਿਚ ਖੜ੍ਹੇ ਵੋਟਰਾਂ ਦਾ ਕਹਿਣਾ ਹੈ ਕਿ ਇਸ ਬੂਥ ਅੰਦਰ ਵੋਟਿੰਗ ਦੀ ਚੱਲ ਰਹੀ ਢਿੱਲੀ ਰਫ਼ਤਾਰ ਕਾਰਨ ਵੋਟਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਦੇਰ ਰਾਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਸਵਾ ਅੱਠ ਵਜੇ ਪੂਰਨ ਤੌਰ ’ਤੇ ਪੋਲਿੰਗ ਮੁਕੰਮਲ ਹੋਈ।