ਪਠਾਨਕੋਟ: ਅਖਿਲ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਨਗਰ ਨਿਗਮ ਦੇ ਦਫਤਰ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ ਜਿਸ ਨੂੰ ਪ੍ਰਧਾਨ ਰਮੇਸ਼ ਕੱਟੋ, ਚੇਅਰਮੈਨ ਦੀਪਕ ਭੱਟੀ, ਜਨਰਲ ਸਕੱਤਰ ਰਮੇਸ਼ ਦਰੋਗਾ, ਯੂਨਸ, ਸਵਰਨ, ਦਿਨੇਸ਼ ਭੱਟੀ, ਧਰਮਿੰਦਰ ਠਾਕੁਰ, ਸੁਨੀਲ ਗੱਬਰ, ਵਿਨੋਦ ਕੁਮਾਰ, ਰਮੇਸ਼, ਬਲਦੇਵ ਆਦਿ ਨੇ ਸੰਬੋਧਨ ਕੀਤਾ। ਪ੍ਰਧਾਨ ਰਮੇਸ਼ ਕੱਟੋ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਆਊਟਸੋਰਸ ਸਫਾਈ ਸੇਵਕਾਂ ਅਤੇ ਸਵੀਰਮੈਨਾਂ ਨੂੰ ਕੰਟਰੈਕਟ ਆਧਾਰ ਉਪਰ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ ਨੇ ਰੈਲੀ ਵਿੱਚ ਆ ਕੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਇੱਕ ਹਫਤੇ ਅੰਦਰ ਉਹ ਉਨ੍ਹਾਂ ਦੀ ਇਸ ਮੰਗ ਉਪਰ ਕਾਰਵਾਈ ਕਰਨਗੇ। -ਪੱਤਰ ਪ੍ਰੇਰਕ