ਨੌਜਵਾਨ ਦੀ ਮੌਤ ਤੋਂ ਭੜਕੇ ਵਾਰਸਾਂ ਵੱਲੋਂ ਧਰਨਾ

ਨੌਜਵਾਨ ਦੀ ਮੌਤ ਤੋਂ ਭੜਕੇ ਵਾਰਸਾਂ ਵੱਲੋਂ ਧਰਨਾ

ਥਾਣਾ ਰਾਜਸਾਂਸੀ ਅੱਗੇ ਨੌਜਵਾਨ ਦੀ ਲਾਸ਼ ਰੱਖ ਕੇ ਧਰਨਾ ਦਿੰਦੇ ਪਰਿਵਾਰਕ ਮੈਂਬਰ।

ਰਣਬੀਰ ਸਿੰਘ ਮਿੰਟੂ

ਚੇਤਨਪੁਰਾ, 20 ਜੂਨ

ਥਾਣਾ ਰਾਜਾਸਾਂਸੀ ਅਧੀਨ ਆਉਦੇ ਪਿੰਡ ਜਗਦੇਵ ਕਲਾਂ ਦੇ ਨੇੜੇ ਲਹੌਰ ਬਰਾਂਚ ਨਹਿਰ ਪੁਲ ਜਗਦੇਵ ਕਲਾਂ ਵਿੱਚ ਸ਼ਹਿਰੀ ਖੇਤਰ ਵਿੱਚੋਂ ਨਹਾਉਣ ਆਏ ਕੁਝ ਨੌਜਵਾਨਾਂ ਵਿੱਚੋਂ ਇੱਕ ਦੀ ਡੂੰਘੇ ਪਾਣੀ ਵਿੱਚ ਡੁੱਬਣ ਨਾਲ ਮੋਤ ਹੋ ਗਈ ਹੈ। ਜਦਕਿ ਪਰਿਵਾਰਕ  ਮੈਬਰਾਂ ਨੇ ਦੋਸ਼ ਲਗਾਏ ਕਿ ਨੌਜਵਾਨ ਨਾਲ ਨਹਾਉਣ ਆਏ ਸਾਥੀਆਂ ਵੱਲੋਂ ਉਸ ਨਾਲ ਕੁੱਟਮਾਰ 

ਕੀਤੀ ਤੇ ਫਿਰ ਉਸ ਨੂੰ ਨਹਿਰ ਦੇ ਡੂੰਘੇ ਪਾਣੀ ਵਿੱਚ ਡਬੋ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਚੁੱਕ ਕੇ ਪੁਲੀਸ ਥਾਣਾ ਰਾਜਾਸਾਂਸੀ ਵਿੱਚ ਰੱਖ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਸੂਰਜ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਰਨ ਸਿੰਘ ਉਮਰ 18 ਸਾਲ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਕੱਲ੍ਹ ਕਰੀਬ 12 ਵਜੇ ਆਪਣੇ ਘਰ ਤੋਂ ਕੰਮ ਕਰਨ ਦਾ ਕਹਿ ਕੇ ਉਹ ਆਪਣੇ ਮਹੱਲੇ ਦੇ ਕੁਝ ਨੌਜਵਾਨਾਂ ਨਾਲ ਜਗਦੇਵ ਕਲਾਂ ਨਹਿਰ ’ਤੇ ਨਹਾਉਣ ਆ ਗਿਆ। ਜਿੱਥੇ ਕਿ ਉਨ੍ਹਾਂ ਕਰੀਬ ਪੰਜ ਵਿਅਕਤੀਆਂ ਵੱਲੋਂ ਪਹਿਲਾਂ ਤਾਂ ਉਸ ਨਾਲ ਕੁੱਟਮਾਰ ਕੀਤੀ ਤੇ ਬਾਅਦ ਵਿੱੱਚ ਉਸ ਨੂੰ ਨਹਿਰ ਦੇ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ ਪਰ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾ ਰਿਹਾ। ਸਬ-ਇੰਸਪੈਕਟਰ ਜਸਵਿੰਦਰ ਸਿੰਘ ਥਾਣਾਾ ਮੁਖੀ ਰਾਜਾਸਾਂਸੀ ਨੇ ਦੱਸਿਆ ਕਿ ਮ੍ਰਿਤਕ ਦੀ ਨਹਿਰ  ਵਿੱਚੋਂ ਲਾਸ਼ ਬਰਾਮਦ ਹੋਈ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੇ ਹੋਰ ਜਾਂਚ ਦੌਰਾਨ ਜੋਂ ਤੱਥ ਸਾਹਮਣੇ ਆਉਣਗੇ ਕਾਨੂੰਨ ਅਨੁਸਾਰ ਨਿਰਪੱਖ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਭਰੋਸਾ ਦੇਣ ਉਪਰੰਤ ਦੇਰ ਸ਼ਾਮ ਧਰਨਾਕਾਰੀਆਂ ਨੇ ਧਰਨਾ ਖਤਮ ਕੀਤਾ।

ਦਰਿਆ ਵਿੱਚ ਰੁੜ੍ਹਨ ਨਾਲ ਨੌਜਵਾਨ ਦੀ ਮੌਤ

ਪਠਾਨਕੋਟ (ਐਨਪੀ.ਧਵਨ): ਥਾਣਾ ਸ਼ਾਹਪੁਰਕੰਡੀ ਅਧੀਨ ਪਿੰਡ ਸੰਧੋੜੀ ਵਿੱਚ ਰਾਵੀ ਦਰਿਆ ’ਚ ਨਹਾਉਂਦੇ ਨੌਜਵਾਨ ਦੀ ਰੁੜ ਜਾਣ ਨਾਲ ਮੌਤ ਹੋ ਗਈ। ਬਾਕੀ 4 ਨੌਜਵਾਨਾਂ ਨੂੰ ਫੌਜ ਦੀ ਸਹਾਇਤਾ ਨਾਲ ਬਚਾਅ ਲਿਆ ਗਿਆ। ਧਾਲੀਵਾਲ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਕੌਂਸਲਰ ਰਜਿੰਦਰ ਕੁਮਾਰ ਲਵਲੀ ਨੇ ਦੱਸਿਆ ਕਿ ਜਦੋਂ ਇਹ ਨੌਜਵਾਨ ਦਰਿਆ ’ਚ ਵੜ੍ਹੇ ਤਾਂ ਪਾਣੀ ਘੱਟ ਸੀ ਪਰ ਵੇਖਦੇ ਹੀ ਵੇਖਦੇ ਪਾਣੀ ਦਾ ਵਹਾਅ ਵਧ ਗਿਆ। ਇਸ ਦੌਰਾਨ ਇਕ ਨੌਜਵਾਨ ਰੁੜ੍ਹ ਗਿਆ। ਜਦੋਂ ਕਿ ਦੋਵਾਂ ਨੇ ਤੈਰ ਕੇ ਜਾਨ ਬਚਾਅ ਲਈ ਤੇ ਦੋ ਨੌਜਵਾਨ ਦਰਿਆ ਵਿੱਚ ਬਣੇ ਟਾਪੂ ’ਤੇ ਠਹਿਰ ਗਏ। ਜਿਨ੍ਹਾਂ ਨੂੰ ਫੌਜ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦੀਪਕ ਪੁੱਤਰ ਜੀਤ ਰਾਮ ਵਾਸੀ ਗੁਰਦਾਸਪੁਰ ਦੀ ਮ੍ਰਿਤਕ ਦੇਹ ਲੱਭ ਨਾ ਸਕੀ। ਥਾਣਾ ਮੁਖੀ ਭਾਰਤ ਭੂਸ਼ਨ ਸੈਣੀ ਅਨੁਸਾਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ

ਧਾਰੀਵਾਲ(ਸੁੱਚਾ ਸਿੰਘ ਪਸਨਾਵਾਲ): ਪੁਲੀਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਤੱਤਲਾ ਨੇੜੇ ਨਹਿਰ ਕੰਢਿਓਂ 32 ਸਾਲਾ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਡੇਹਰੀਵਾਲ ਦਰੋਗਾ, ਥਾਣਾ ਧਾਰੀਵਾਲ ਵਜ਼ੋਂ ਹੋਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All