ਲਖਨਪਾਲ ਸਿੰਘ
ਮਜੀਠਾ, 24 ਜੂਨ
ਨਗਰ ਕੌਂਸਲ ਮਜੀਠਾ ਦੇ ਨਵੇਂ ਚੁਣੇ ਪ੍ਰਧਾਨ ਸਲਵੰਤ ਸਿੰਘ ਸੇਠ ਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਨਈਅਰ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦੇ ਦਫਤਰਾਂ ਵਿੱਚ ਮੂੰਹ ਮਿੱਠਾ ਕਰਵਾਕੇ ਅਹੁਦੇਸੰਭਾਲੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਮੌਕੇ ਵਿਰੋਧੀਆਂ ਵੱਲੋਂ ਭਾਵੇਂ ਚੋਣਾਂ ਜਿੱਤਣ ਲਈ ਕਈ ਤਰ੍ਹਾਂ ਦੀਆ ਧਾਂਦਲੀਆ, ਧਮਕੀਆਂ ਦਿੱਤੀਆਂ ਗਈਆਂ, ਪਰ ਕਸਬੇ ਦੇ ਲੋਕਾਂ ਨੇ ਹਲਕੇ ’ਚ ਕਰਵਾਏ ਵਿਕਾਸ ਕਾਰਜਾਂ ਉੱਤੇ ਮੋਹਰ ਲਾਉਦਿਆਂ ਮਜੀਠਾ ਦੀਆਂ 13 ਵਾਰਡਾਂ ਚੋ 10 ਵਾਰਡਾਂ ’ਤੇ ਅਕਾਲੀ ਦਲ ਨੂੰ ਜਿਤਾ ਦੇ ਕੌਂਸਲ ਦੀ ਵਾਗਡੋਰ ਅਕਾਲੀ ਦਲ ਦੇ ਹੱਥਾਂ ‘ਚ ਦਿੱਤੀ, ਜਿਸ ਤੇ ਨਗਰ ਕੌਂਸਲ ਮਜੀਠਾ ਦੀ ਸਰਬਸੰਮਤੀ ਨਾਲ ਚੋਣ ਹੋਈ।ਉਨ੍ਹਾਂ ਕਿਹਾ ਕਿ ਸਰਕਾਰ ਵਲੋ ਨਗਰ ਕੌਂਸਲ ਨੂੰ ਕਿਸੇ ਵੀ ਕਿਸਮ ਦੀ ਕੋਈ ਗ੍ਰਾਂਟ ਰਾਸ਼ੀ ਨਹੀ ਦਿਤੀ ਜਾ ਰਹੀ ਜਿਸ ਨਾਲ ਕਸਬੇ ਵਿੱਚ ਵਿਕਾਸ ਕਾਰਜ ਠੱਪ ਪਏ ਹਨ। ਉਨ੍ਹਾ ਸੰਬੋਧਨ ਰਾਹੀ ਐਕਸੀਅਨ ਇੰਦਰਜੀਤ ਸਿੰਘ ਤੇ ਦੋਸ਼ ਲਾਉਦਿਆਂ ਕਿਹਾ ਕਿ ਮਜੀਠਾ ਸਥਿੱਤ ਬਣਾਏ ਜਾ ਰਹੇ ਪੁੱਲ ਤੇ ਹੋਰ ਸੜਕਾਂ ਵਿੱਚ ਬਹੁਤ ਹੀ ਘਟੀਆ ਕਿਸਮ ਦਾ ਸਾਮਾਨ ਵਰਤ ਕੇ ਵੱਡੀਆਂ ਧਾਂਦਲੀਆਂ ਕੀਤੀਆਂ ਹਨ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਇਸ ਮੌਕੇ ਸ੍ਰੀ ਮਜੀਠੀਆ ਦੇ ਓਐੱਸਡੀ ਮੇਜਰ ਸ਼ਿਵੀ, ਐਡਵੋਕੇਟ ਰਕੇਸ਼ ਪ੍ਰਾਸ਼ਰ ਤੇ ਗਨਦੀਪ ਸਿੰਘ ਭਕਨਾ,ਜੋਧ ਸਿੰਘ ਸਮਰਾ ਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸਨ।